
ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਜਰਸੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਲੜੀ ਵਿੱਚ ਸਾਹਿਦ ਕਪੂਰ ਅਤੇ ਮ੍ਰਿਣਾਲੀ ਠਾਕੁਰ ਆਪਣੀ ਫ਼ਿਲਮ ਜਰਸੀ ਦੀ ਪ੍ਰਮੋਸ਼ਨ ਕਰਨ ਦੇ ਲਈ ਚੰਡੀਗੜ੍ਹ ਪਹੁੰਚੇ। ਜਰਸੀ ਦੇ ਪ੍ਰਮੋਸ਼ਨ ਈਵੈਟ 'ਚ ਸ਼ਾਹਿਦ ਕਪੂਰ ਨੇ ਫ਼ਿਲਮ ਉੜਤਾ ਪੰਜਾਬ ਫ਼ਿਲਮ ਤੇ ਦਿਲਜੀਤ ਦੋਸਾਂਝ ਬਾਰੇ ਸ਼ੇਅਰ ਕੀਤੀਆਂ ਕੁਝ ਖ਼ਾਸ ਗੱਲਾਂ।

ਸ਼ਾਹਿਦ ਕਪੂਰ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਆਪਣੀ ਆਉਣ ਵਾਲੀ ਫਿਲਮ 'ਜਰਸੀ' ਦੀ ਪ੍ਰਮੋਸ਼ਨ ਲਈ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਜਿਸ 'ਚ ਮ੍ਰਿਣਾਲੀ ਠਾਕੁਰ ਵੀ ਮੁੱਖ ਭੂਮਿਕਾ 'ਚ ਹਨ।

ਇਸ ਦੌਰਾਨ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਸ਼ਾਹਿਦ ਨੇ ਬਹੁਤ ਹੀ ਦਿਲ ਖੋਲ੍ਹ ਕੇ ਜਵਾਬ ਦਿੱਤਾ ਅਤੇ ਉਨ੍ਵਾਂ ਨੇ ਫਿਲਮ ਨਾਲ ਜੁੜੇ ਕਈ ਕਿੱਸੇ ਤੇ ਗੱਲਾਂ ਸ਼ੇਅਰ ਕੀਤੀਆਂ। ਮੀਡੀਆ ਵੱਲੋਂ ਦਿਲਜੀਤ ਦੋਸਾਂਝ ਨੂੰ ਬਾਲੀਵੁੱਡ 'ਚ ਮੌਕਾ ਦੇਣ 'ਤੇ ਵੀ ਇੱਕ ਸਵਾਲ ਪੁੱਛਿਆ ਗਿਆ। ਇਸ ਬਾਰੇ ਜਵਾਬ ਵਿੱਚ ਸ਼ਾਹਿਦ ਕਪੂਰ ਨੇ ਕਿਹਾ 'ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ਬਾਲੀਵੁੱਡ ਵਿੱਚ ਮੌਕਾ ਨਹੀਂ ਦਿੱਤਾ ਸਗੋਂ ਇਸ ਦੇ ਉਲਟ ਦਿਲਜੀਤ ਨੇ ਉਨ੍ਹਾਂ ਨੇ ਸਾਨੂੰ ਮੌਕਾ ਦਿੱਤਾ' ਕਿ ਅਸੀਂ ਫ਼ਿਲਮ ਉੜਤਾ ਪੰਜਾਬ ਬਣਾ ਸਕੀਏ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ "ਮੈਂ ਪੰਜਾਬੀ ਕਿਰਦਾਰ ਨਿਭਾ ਸਕਦਾ ਹਾਂ ਅਤੇ ਨਿਭਾ ਰਿਹਾ ਹਾਂ। ਤੁਸੀਂ ਮੈਨੂੰ ਸਵੀਕਾਰ ਕਰੋ, ਮੈਨੂੰ ਸੱਦਾ ਦਿਓ।"
ਹੋਰ ਪੜ੍ਹੋ : ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਫਿਲਮ "ਉਡਤਾ ਪੰਜਾਬ" ਵੇਖ ਕੇ ਦਿੱਤਾ ਇਹ ਰਿਐਕਸ਼ਨ, ਜਾਨਣ ਲਈ ਪੜ੍ਹੋ
ਫ਼ਿਲਮ ਜਰਸੀ ਬਾਰੇ ਸ਼ਾਹਿਦ ਕਪੂਰ ਨੇ ਦੱਸਿਆ ਕਿ "ਪਹਿਲਾਂ ਤਾਂ ਮੈਂ ਇਸ ਫਿਲਮ ਨੂੰ ਦਰਸ਼ਕਾਂ ਦੇ ਰੂਪ ਵਿੱਚ ਦੇਖਿਆ ਕਿਉਂਕਿ ਇਹ ਤੇਲਗੂ ਰੀਮੇਕ ਹੈ। ਇਹ ਮੇਰੇ ਲਈ ਇੱਕ ਭਾਵਨਾਤਮਕ ਟੁੱਟਣ ਵਾਲੀ ਗੱਲ ਸੀ ਅਤੇ ਮੈਂ ਰੋ ਰਿਹਾ ਸੀ। ਉੱਥੇ ਮੇਰੀ ਪਤਨੀ ਮੇਰੇ ਨਾਲ ਸੀ। ਉਸ ਨੇ ਕਿਹਾ, 'ਕੀ ਹੋਇਆ? ਇਹ ਸਿਰਫ਼ ਇੱਕ ਫ਼ਿਲਮ ਹੈ।"

"ਮੈਂ ਆਪਣਾ ਮਨ ਬਣਾ ਲਿਆ ਸੀ ਕਿ ਮੈਂ ਹੁਣ ਰੀਮੇਕ ਨਹੀਂ ਕਰਾਂਗਾ ਪਰ 'ਜਰਸੀ' ਦੇਖਣ ਤੋਂ ਬਾਅਦ ਮੈਂ ਆਪਣਾ ਮਨ ਬਦਲ ਲਿਆ ਹੈ। ਇਹ ਬਹੁਤ ਉਤਸ਼ਾਹਜਨਕ ਅਤੇ ਪ੍ਰੇਰਣਾਦਾਇਕ ਹੈ। ਇਸ ਨੇ ਮੈਨੂੰ ਆਪਣੀ ਜ਼ਿੰਦਗੀ ਨੂੰ ਕਿਵੇਂ ਦੇਖਦਾ ਹਾਂ, ਇਸ ਬਾਰੇ ਆਪਣਾ ਨਜ਼ਰੀਆ ਬਦਲ ਦਿੱਤਾ।" ।