ਦਿਲਜੀਤ ਦੋਸਾਂਝ ਨੇ ਸ਼ੂਟਿੰਗ ਦੌਰਾਨ ਕੀਤੀ ਖੂਬ ਮਸਤੀ, ਸਾਂਝਾ ਕੀਤਾ ਵੀਡੀਓ

written by Shaminder | March 09, 2021

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਵਿਦੇਸ਼ ‘ਚ ਸੋਨਮ ਬਾਜਵਾ ਦੇ ਨਾਲ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ । ਪਰ ਆਪਣੇ ਇਸ ਬਿਜ਼ੀ ਸ਼ੈਡਿਊਲ ‘ਚੋਂ ਉਹ ਮੌਜ ਮਸਤੀ ਦੇ ਲਈ ਸਮਾਂ ਕੱਢ ਹੀ ਲੈਂਦੇ ਹਨ ।

diljit Image From Diljit Dosanjh’s Instagram

ਹੋਰ ਪੜ੍ਹੋ : ਅਫ਼ਸਾਨਾ ਖ਼ਾਨ ਨੇ ਆਪਣੇ ਮੰਗੇਤਰ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

sonam Bajwa Image From Diljit Dosanjh’s Instagram

ਇਸੇ ਸ਼ੂਟਿੰਗ ਦੌਰਾਨ ਉਹ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਹਿੰਦੇ ਸੁਣਾਈ ਦੇ ਰਹੇ ਹਨ ‘ਯੇ ਹਮ ਹੈਂ, ਯੇ ਹਮਾਰੀ ਸ਼ੂਟਿੰਗ ਹੋ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਸੋਨਮ ਹੈ, ਇਸ ਨੂੰ ਇਸ ਕੌਸਟਿਊਮ ‘ਚ ਠੰਡ ਲੱਗ ਰਹੀ ਹੈ ।

diljit Image From Diljit Dosanjh’s Instagram

ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

 

View this post on Instagram

 

A post shared by DILJIT DOSANJH (@diljitdosanjh)

ਦਿਲਜੀਤ ਦੋਸਾਂਝ ਆਪਣੀ ਕਿਸੇ ਫ਼ਿਲਮ ਦੀ ਸ਼ੂਟਿੰਗ ਦੇ ਲਈ ਵਿਦੇਸ਼ ‘ਚ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਕਈ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਹ ਨਿਮਰਤ ਖਹਿਰਾ ਦੇ ਨਾਲ ਜਲਦ ਹੀ ਫ਼ਿਲਮ ‘ਜੋੜੀ’ ‘ਚ ਵੀ ਨਜ਼ਰ ਆਉਣਗੇ । ਜਿਸ ਦੀ ਸ਼ੂਟਿੰਗ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ ।
You may also like