ਦੋਸਾਂਝਾ ਵਾਲਾ ਦਿਲਜੀਤ ਕਰ ਰਿਹਾ ਹੈ ਮੈਗੀ ਦੀ ਮਸ਼ਹੂਰੀ, ਵੀਡੀਓ ਹੋਈ ਵਾਇਰਲ

Written by  Gourav Kochhar   |  April 02nd 2018 08:19 AM  |  Updated: April 02nd 2018 08:19 AM

ਦੋਸਾਂਝਾ ਵਾਲਾ ਦਿਲਜੀਤ ਕਰ ਰਿਹਾ ਹੈ ਮੈਗੀ ਦੀ ਮਸ਼ਹੂਰੀ, ਵੀਡੀਓ ਹੋਈ ਵਾਇਰਲ

ਪ੍ਰਭਾਵਸ਼ਾਲੀ ਗਾਇਕ-ਅਭਿਨੇਤਾ ਦਿਲਜੀਤ ਦੋਸਾਂਝ ਅਰਬਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ | ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡੇ ਵੱਲੋਂ ਪੋਲੀਵੁੱਡ ਹੀ ਨਹੀਂ, ਬਾਲੀਵੁੱਡ ਦੇ ਵੀ ਵੱਡੇ ਸਿਤਾਰੇ ਦਿਲਜੀਤ ਦੋਸਾਂਝ ਨੂੰ ਢੇਰੋਂ ਮੁਬਾਰਕਾਂ ਕਿਉਂਕਿ ਰਿਲੀਜ਼ ਦੇ ਹਫਤੇ ਬਾਅਦ ਵੀ ਉਨ੍ਹਾਂ ਦੀ ਫਿਲਮ ਸੱਜਣ ਸਿੰਘ ਰੰਗਰੂਟ ਦੇ ਸ਼ੋ ਹਾਊਸਫੁੱਲ ਜਾ ਰਹੇ ਨੇ | ਫਿਲਮ ਹਿੱਟ ਹੋ ਜਾਂ ਤੋਂ ਬਾਅਦ ਚਾਰੇ ਪਾਸੇ ਸਾਡੇ ਦਿਲਜੀਤ ਭਾਈ ਦੇ ਚਰਚੇ ਹੋ ਰਹੇ ਨੇ | ਅਸੀਂ ਪਹਿਲਾਂ ਹੀ ਦਿਲਜੀਤ ਦੋਸਾਂਝ ਨੂੰ ਫਿਲਮ ਦੇ ਵੱਡੇ ਵੱਡੇ ਪੋਸਟਰਾਂ ਤੇ ਵੇਖ ਰਹੇ ਹਾਂ | ਦੱਸ ਦੇਈਏ ਕਿ ਹੁਣ ਫਿਲਮ ਦੇ ਬਾਅਦ ਵੀ ਦਿਲਜੀਤ ਸਾਨੂੰ ਵੱਡੇ ਵੱਡੇ ਪੋਸਟਰਾਂ ਤੇ ਨਜ਼ਰ ਆਉਣਗੇ ਕਿਉਕਿ ਹੁਣ ਸਾਡੇ ਦੋਸਾਂਝਾ ਵਾਲੇ ਦਿਲਜੀਤ ਨੈਸਲੇ ਕੰਪਨੀ ਦੇ ਬ੍ਰਾਂਡ ਅੰਬੈਸਡਰ ਬਣ ਚੁੱਕੇ ਨੇ |

ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਇਸ ਬਾਰੇ ਕੁਝ ਪੋਸਟਾਂ ਆਪਣੇ ਇੰਸਗਰਾਮ ਅਕਾਊਂਟ ਤੇ ਸਾਂਝਾ ਕਿੱਤੀਆਂ ਹਨ | ਦੱਸ ਦੇਈਏ ਕਿ ਨੈਸਲੇ 'ਬਾਰ ਵਨ' ਤੋਂ ਬਾਅਦ, ਉਨ੍ਹਾਂ ਨੂੰ ਮੈਗੀ ਦੇ ਐਡਵਰਟ ਵਿਚ ਦੇਖਿਆ ਜਾਵੇਗਾ | ਜੀ ਹਾਂ, ਹੁਣ ਦਿਲਜੀਤ ਮੈਗੀ- ਟੂ ਮਿਨਟਸ ਨੂਡਲਜ਼ ਦਾ ਚਿਹਰਾ ਹੋਣਗੇ | ਇਕ ਵੱਡੇ ਫੈਨ ਬਸੇ ਵਾਲੇ ਦਿਲਜੀਤ ਯਕੀਨੀ ਤੌਰ 'ਤੇ ਮੈਗੀ ਦੇ ਵਿਗਿਆਪਨ ਲਈ ਵਧੀਆ ਚੋਣ ਹਨ | ਫਿਲਹਾਲ ਵੇਖੋ ਉਨ੍ਹਾਂ ਦੁਆਰਾ ਸਾਂਝਾ ਕੀਤੀ ਗਈ ਪੋਸਟ ਦੀ ਇਕ ਛੋਟੀ ਜਿਹੀ ਝਲਕ :

#Maggi With DOSANJHANWALA ? @nestle

A post shared by Diljit Dosanjh (@diljitdosanjh) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network