ਦਿਲਜੀਤ ਦੋਸਾਂਝ ਲੈ ਕੇ ਆ ਰਹੇ ਹਨ ਨਵਾਂ ਗਾਣਾ, ਬੀਹਾਈਂਡ ਦਾ ਸੀਨ ਦੀ ਵੀਡੀਓ ਕੀਤੀ ਸਾਂਝੀ

Written by  Rupinder Kaler   |  August 20th 2019 01:06 PM  |  Updated: August 20th 2019 03:16 PM

ਦਿਲਜੀਤ ਦੋਸਾਂਝ ਲੈ ਕੇ ਆ ਰਹੇ ਹਨ ਨਵਾਂ ਗਾਣਾ, ਬੀਹਾਈਂਡ ਦਾ ਸੀਨ ਦੀ ਵੀਡੀਓ ਕੀਤੀ ਸਾਂਝੀ

ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਨੂੰ ‘ਮੁੱਛ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਦਿਲਜੀਤ ਦੋਸਾਂਝ ਤੇ ਇਸ ਗਾਣੇ ਨਾਲ ਜੁੜੇ ਕੁਝ ਹੋਰ ਲੋਕਾਂ ਨੇ ਇਸ ਗਾਣੇ ਦੀ ਵੀਡੀਓ ਦੇ ਬੀਹਾਈਂਡ ਦਾ ਸੀਨ ਸਾਂਝੇ ਕੀਤੇ ਹਨ । ਦਿਲਜੀਤ ਨੇ ਇਸ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ । ‘ਮੁੱਛ ~ Khadh Ja Rakane Tere SHAUNKI JATT NU Ni Hath MUCHH’AN Te Taan Maar Leyn De.. ??? ਭੰਗੜਾ ਭੰਗੜਾ ਭੰਗੜਾ ... HEAVYWEIGHT BHANGRA ??? Releasing Worldwide 22nd AUGUST’

https://www.instagram.com/p/B1NBTDJF3MP/

ਇਸ ਗਾਣੇ ਨੂੰ ਵਰਲਡ ਵਾਈਡ 22 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ । ਗਾਣੇ ਦੇ ਬੋਲ ਕਪਤਾਨ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਦ ਬੌਸ ਨੇ ਤਿਆਰ ਕੀਤਾ ਹੈ । ਦਿਲਜੀਤ ਦਾ ਇਹ ਗਾਣਾ ਵੀ ਉਹਨਾਂ ਦੇ ਹੋਰਨਾਂ ਗਾਣਿਆਂ ਵਾਂਗ ਭੰਗੜਾ ਸੌਂਗ ਹੋਵੇਗਾ ।

https://www.instagram.com/p/B1TPhXNFFy1/

ਦਿਲਜੀਤ ਦੇ ਪ੍ਰਸ਼ੰਸਕਾਂ ਨੂੰ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।ਦਿਲਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਕੁਝ ਦਿਨ ਪਹਿਲਾਂ ਹੀ ਹੀ ਬਾਲੀਵੁੱਡ ਫ਼ਿਲਮ ਅਰਜੁਨ ਪਟਿਆਲਾ ਰਿਲੀਜ਼ ਹੋਈ ਹੈ ।

https://www.instagram.com/p/B0XOzlclh15/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network