Advertisment

'ਪੁੱਤ ਜੱਟ ਦਾ' ਗਾਣੇ ਨੇ ਦਿਲਜੀਤ ਦੀ ਚੜਾਈ ਗੁੱਡੀ 

author-image
By Rupinder Kaler
New Update
'ਪੁੱਤ ਜੱਟ ਦਾ' ਗਾਣੇ ਨੇ ਦਿਲਜੀਤ ਦੀ ਚੜਾਈ ਗੁੱਡੀ 
Advertisment
ਦਿਲਜੀਤ ਦੋਸਾਂਝ ਦੇ ਗਾਣੇ 'ਪੁੱਤ ਜੱਟ ਦਾ' ਨੂੰ ਲੋਕਾਂ ਦਾ ਚੰਗਾ ਪਿਆਰ ਮਿਲ ਰਿਹਾ ਹੈ । ਇਸ ਗੀਤ ਵਿਚ ਦਿਲਜੀਤ ਇੱਕ ਵਾਰ ਫਿਰ ਨਵੇਂ ਅੰਦਾਜ਼ ਵਿੱਚ ਦਿਖਾਈ ਦਿੱਤੇ ਹਨ ।  ਦਿਲਜੀਤ ਦੇ ਚੰਗੇ ਫਾਲੋਵਰ ਹੋਣ ਕਰਕੇ ਸ਼ੋਸਲ ਮੀਡੀਆ 'ਤੇ ਇਹ ਗਾਣਾ ਕਾਫੀ ਵਾਇਰਲ ਹੋ ਰਿਹਾ ਹੈ । ਇਸ ਗਾਣੇ ਨੂੰ ਹੁਣ ਤਕ 15 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ । ਦਿਲਜੀਤ ਦੀ ਪ੍ਰਫੋਰਮੈਂਸ ਨੂੰ ਲੈ ਕੇ  ਚੰਗੇ ਕੁਮੈਂਟ ਵੀ ਮਿਲ ਰਹੇ ਹਨ। ਹੋਰ ਵੇਖੋ :ਡਾਊਨਟਾਊਨ ਦਾ ਮਹੌਲ ਵਿਗੜਿਆ ਜਦੋਂ ਪੂਜਾ ਨੇ ਨਿਊਯਾਰਕ ‘ਚ ਕੀਤੇ ਡਾਂਸ ਸਟੈੱਪ
Advertisment
Diljit Diljit ਦਿਲਜੀਤ ਨੇ ਵੀ ਇਸ ਗਾਣੇ ਨੂੰ ਲੈ ਕੇ ਕਿਹਾ ਹੈ ਕਿ ਉਹਨਾਂ ਨੇ ਇਸ ਗਾਣੇ ਨੂੰ ਲੈ ਕੇ ਮਿਹਨਤ ਕੀਤੀ ਹੈ ਜਿਹੜੀ ਕਿ ਹੁਣ ਦਿਖਾਈ ਦੇ ਰਹੀ ਹੈ ਤੇ ਉਹਨਾਂ ਦੀ ਗੁੱਡੀ ਚੜਦੀ ਹੀ ਜਾ ਰਹੀ ਹੈ । ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਕੁਝ ਲੋਕਾਂ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗਾਣੇ ਤੇ ਪ੍ਰਫੋਰਮੈਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਦਿਲਜੀਤ ਦਾ ਇਹ ਗਾਣਾ ਹੁਣ ਤੱਕ ਆਏ ਉਸ ਦੇ ਗਾਣਿਆਂ ਤੋਂ ਕਾਫੀ ਵੱਖਰਾ ਹੈ। ਹੋਰ ਵੇਖੋ :ਸ਼ਾਹਰੁਖ ਖਾਨ ਦੀ ਫਿਲਮ ‘ਕੁਛ-ਕੁਛ ਹੋਤਾ ਹੈ’ ਦਾ ਬਾਲ ਕਲਾਕਾਰ ਹੁਣ ਦਿਖਾਈ ਦਿੰਦਾ ਹੈ ਕੁਝ ਇਸ ਤਰ੍ਹਾਂ, ਦੇਖੋ ਵੀਡੀਓ
Advertisment
https://www.instagram.com/p/Bpg0flklVf0/?taken-by=diljitdosanjh ਦਿਲਜੀਤ ਨੇ ਆਪਣੇ ਸਾਥੀਆਂ ਦੀ ਵੀ ਪ੍ਰਸ਼ੰਸਾ ਕੀਤੀ  ਹੈ ਦਿਲਜੀਤ ਨੇ ਕਿਹਾ, 'ਇੱਕਾ ਤੇ ਆਰਚੀ ਨੇ ਸ਼ਾਨਦਾਰ ਗਾਣਾ ਬਣਾਇਆ ਹੈ।ਦਿਲਜੀਤ ਨੇ ਕਿਹਾ ਹੈ ਕਿ ਉਹਨਾਂ ਜਕੀਨ ਹੈ ਕਿ ਉਹਨਾਂ ਦੀ ਔਡੀਅੰਸ ਗਾਣੇ 'ਤੇ ਆਪਣਾ ਪੂਰਾ ਪਿਆਰ ਵਾਰੇਗੀ । ਹੋਰ ਵੇਖੋ :ਖਾਣਾ ਤਾਂ ਦੂਰ ਦੀ ਗੱਲ ਆਪਣੇ ਮੂੰਹੋਂ ਪਾਣੀ ਵੀ ਨਹੀਂ ਪੀ ਰਹੇ ਦਿਲੀਪ ਕੁਮਾਰ ਇਸ ਗਾਣੇ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਬਾਲੀਵੁੱਡ ਫ਼ਿਲਮ 'ਸੂਰਮਾ' 'ਚ ਨਜ਼ਰ ਆਏ ਸਨ ।ਜਲਦ ਹੀ ਦਿਲਜੀਤ ਇੱਕ ਵਾਰ ਫਿਰ ਰੋਹਿਤ ਜੁਗਰਾਜ ਦੀ ਫ਼ਿਲਮ 'ਅਰਜੁਨ ਪਟਿਆਲਾ' 'ਚ ਨਜ਼ਰ ਆਉਣ ਵਾਲੇ ਹਨ । ਇਸ ਫਿਲਮ ਵਿੱਚ ਦਿਲਜੀਤ ਦੇ ਨਾਲ ਕਿਰਤੀ ਨਜ਼ਰ ਆਉਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਅਗਲੇ ਸਾਲ ਆਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment