ਦਿਲਜੀਤ ਦੋਸਾਂਝ ਨੇ ਗੀਤ ‘Black & White’ ਦੇ ਚੇਲੈਂਜ ਨੂੰ ਪੂਰਾ ਕਰਨ ਦੇ ਚੱਕਰ ‘ਚ ਆਪਣੇ ਸਾਥੀ ਦਾ ਕੀਤਾ ਬੁਰਾ ਹਾਲ, ਦੇਖੋ ਵੀਡੀਓ

written by Lajwinder kaur | September 08, 2021

ਪੰਜਾਬੀ ਗਾਇਕ ਦਿਲਜੀਤ ਦੋਸਾਂਝ DILJIT DOSANJH ਜਿਨ੍ਹਾਂ ਨੂੰ ਉਨ੍ਹਾਂ ਦੀ ਬਾਕਮਾਲ ਦੀ ਗਾਇਕੀ ਕਰਕੇ ਜਾਣਿਆ ਜਾਂਦਾ ਹੈ । ਪਰ ਉਨ੍ਹਾਂ ਦਾ ਮਜ਼ਾਕੀਆ ਅੰਦਾਜ਼ ਵੀ ਹਰ ਇੱਕ ਨੂੰ ਖੂਬ ਪਸੰਦ ਆਉਂਦਾ ਹੈ। ਜੀ ਹਾਂ ਉਨ੍ਹਾਂ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ 'ਚ ਬਣਿਆ ਹੋਇਆ ਹੈ।

ਹੋਰ ਪੜ੍ਹੋ : ਸਿਨੇਮਾ ਘਰਾਂ ‘ਚ ‘ਉੱਚਾ ਪਿੰਡ’ ਫ਼ਿਲਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਸਰਦਾਰ ਸੋਹੀ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਇਹ ਵੀਡੀਓ

diljit dosanjh shared funny challenge video with fans-min

ਇਸ ਵੀਡੀਓ ‘ਚ ਉਹ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਗੀਤ ‘Black & White’ ਦੇ ਚੇਲੈਂਜ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਨੇ। ਪਰ ਚੇਲੈਂਜ ਦੇ ਚੱਕਰ ‘ਚ ਆਪਣੇ ਹੀ ਕਰਿਊ ਵਾਲੇ ਸਾਥੀ ਦੀ ਰੇਲ ਬਣਾ ਦਿੰਦੇ। ਦਿਲਜੀਤ ਦੋਸਾਂਝ ਜਦੋਂ ਵੀ ਡਾਂਸ ਸਟੈਪ ਕਰਦੇ ਨੇ ਤਾਂ ਉਸ ਸਾਥੀ ਦੇ ਜਾ ਕੇ ਕਦੇ ਲੱਤ, ਕਦੇ ਹੱਥ ਵੱਜ ਜਾਂਦਾ ਹੈ। ਦਰਸ਼ਕਾਂ ਨੂੰ ਗਾਇਕ ਦਾ ਇਹ ਫਨੀ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

ਹੋਰ ਪੜ੍ਹੋ : ਕਰਤਾਰ ਚੀਮਾ ਦੀ ਆਉਣ ਵਾਲੀ ਨਵੀਂ ਫ਼ਿਲਮ ‘ਥਾਣਾ ਸਦਰ’ ਦਾ ਧਮਾਕੇਦਾਰ, ਰੋਮਾਂਚਕ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼

diljit dosanjh shared new pics-min

ਦੱਸ ਦਈਏ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਬਲੈਕ ਐਂਡ ਵ੍ਹਾਈਟ’  (Black And White ) ਗੀਤ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਵੀ ਉਨ੍ਹਾਂ ਦੀ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਵਿੱਚੋਂ ਹੈ। ਇਸ ਐਲਬਮ ਦੇ ਸਾਰੇ ਹੀ ਗੀਤਾਂ ਦੇ ਆਡੀਓ ਰਿਲੀਜ਼ ਹੋ ਗਏ ਨੇ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਸਾਰੇ ਹੀ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਆਉਣ ਵਾਲੇ ਸਮੇਂ 'ਚ ਦਿਲਜੀਤ ਦੋਸਾਂਝ 'ਜੋੜੀ' ਤੇ 'ਹੌਸਲਾ ਰੱਖ' ਵਰਗੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by DILJIT DOSANJH (@diljitdosanjh)

You may also like