ਫ਼ਿਲਮ ਛੜਾ ਨੇ ਪਵਾਏ ਸਿਨੇਮਾ ਘਰਾਂ ‘ਚ ਭੰਗੜੇ, ਦੇਖੋ ਵੀਡੀਓ

Written by  Lajwinder kaur   |  June 26th 2019 05:28 PM  |  Updated: June 26th 2019 05:28 PM

ਫ਼ਿਲਮ ਛੜਾ ਨੇ ਪਵਾਏ ਸਿਨੇਮਾ ਘਰਾਂ ‘ਚ ਭੰਗੜੇ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ਛੜਾ ਜੋ ਕਿ 21 ਜੂਨ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਸਨਮੁਖ ਹੋ ਚੁੱਕੀ ਹੈ। ਛੜਾ ਫ਼ਿਲਮ ਦਾ ਬਾਕਸ ਆਫ਼ਿਸ ਉੱਤੇ ਵਧੀਆ ਅਗਾਜ਼ ਹੋਇਆ ਹੈ। ਛੜਾ ਫ਼ਿਲਮ ਦਰਸ਼ਕਾਂ ਦੀ ਕਸੌਟੀ ਉੱਤੇ ਖਰੀ ਉਤਰਨ ‘ਚ ਕਾਮਯਾਬ ਰਹੀ ਹੈ।

View this post on Instagram

 

#Shadaa Ghaa Pa Rakheya Tusi Poora... LABH JU LABH JU ?? HISTORY ✊

A post shared by Diljit Dosanjh (@diljitdosanjh) on

ਹੋਰ ਵੇਖੋ:ਦਿਲਜੀਤ ਦੋਸਾਂਝ ਦੇ ਇਸ ਨੰਨ੍ਹੇ ਕਿਊਟ ਫੈਨ ਨੇ ਕੀ ਕੀਤਾ ਅਜਿਹਾ ਕਿ ਛਾਇਆ ਸ਼ੋਸ਼ਲ ਮੀਡੀਆ ਉੱਤੇ, ਦੇਖੋ ਵੀਡੀਓ

ਛੜਾ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਦਰਸ਼ਕਾਂ ਨੂੰ ਫ਼ਿਲਮ ਏਨੀ ਪਸੰਦ ਆਈ ਕਿ ਉਹ ਥਿਏਟਰ ‘ਚ ਹੀ ਭੰਗੜੇ ਪਾਉਣ ਲੱਗ ਪਏ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਜੇ ਤੱਕ ਇੱਕ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਲੋਕਾਂ ਨੂੰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਖੂਬ ਪਸੰਦ ਆ ਰਹੀ ਹੈ। ਡਾਇਰੈਕਟਰ ਜਗਦੀਪ ਸਿੱਧੂ ਨੇ ਲੋਕਾਂ ਦਾ ਭਰੋਸਾ ਬਰਕਰਾਰ ਰੱਖਿਆ ਹੈ। ਜਿਸ ਦੇ ਚੱਲਦੇ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਕਮਾਲ ਕਰ ਦਿਖਾਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network