Advertisment

ਟਿੱਕ-ਟੋਕ ਨੇ ਬਦਲੀ ਇਹਨਾਂ ਮੁੰਡਿਆਂ ਦੀ ਜ਼ਿੰਦਗੀ, ਦਿਲਜੀਤ ਦੋਸਾਂਝ ਨੇ ਇਸ ਗਾਣੇ 'ਚ ਆਉਣਗੇ ਨਜ਼ਰ

author-image
By Rupinder Kaler
New Update
ਟਿੱਕ-ਟੋਕ ਨੇ ਬਦਲੀ ਇਹਨਾਂ ਮੁੰਡਿਆਂ ਦੀ ਜ਼ਿੰਦਗੀ, ਦਿਲਜੀਤ ਦੋਸਾਂਝ ਨੇ ਇਸ ਗਾਣੇ 'ਚ ਆਉਣਗੇ ਨਜ਼ਰ
Advertisment
ਸੋਸ਼ਲ ਮੀਡੀਆ ਨੇ ਹੁਣ ਤੱਕ ਕਈ ਲੋਕਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਹੈ ਅਜਿਹਾ ਹੀ ਇੱਕ ਨੌਜਵਾਨ ਹੈ ਗੁਰਪ੍ਰੀਤ ਸੋਨੀ । ਜਿਸ ਦੀ ਟਿੱਕ ਟੋਕ ਐਪ ਨੇ ਜ਼ਿੰਦਗੀ ਹੀ ਬਦਲਕੇ ਰੱਖ ਦਿੱਤੀ ਹੈ । ਇਹ ਨੌਜਵਾਨ ਆਪਣੇ ਸਾਥੀਆਂ ਨਾਲ ਮਿਲਕੇ ਟਿੱਕ ਟੋਕ ਵੀਡਿਓ ਬਣਾਕੇ ਪਾਉਂਦਾ ਸੀ । ਇਸ ਵੀਡਿਓ ਰਾਹੀਂ ਇਹ ਨੌਜਵਾਨ ਪੰਜਾਬ ਦੇ ਪੁਰਾਣੇ ਸੱਭਿਆਚਾeਰ ਨੂੰ ਪੇਸ਼ ਕਰਦੇ ਸਨ । https://www.instagram.com/p/Bw_DzNAFr1-/ ਇਹਨਾਂ ਵੀਡਿਓ ਰਾਹੀਂ ਗੁਰਪ੍ਰੀਤ ਤੇ ਉਸ ਦੇ ਸਾਥੀਆਂ ਨੂੰ ਏਨੇਂ ਪ੍ਰਸਿੱਧੀ ਮਿਲੀ ਕਿ ਪਊਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੌਜਵਾਨਾਂ ਨੂੰ ਹਰ ਕੋਈ ਜਾਨਣ ਲੱਗ ਗਿਆ । https://www.instagram.com/p/BwZusqFlHp1/ ਇੱਥੇ ਹੀ ਬੱਸ ਨਹੀਂ ਜਦੋਂ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀਆਂ ਦੀ ਵੀਡਿਓ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕੋਲ ਪਹੁੰਚੀ ਤਾਂ ਉਹ ਵੀ ਇਹਨਾਂ ਮੁੰਡਿਆਂ ਤੋਂ ਬਹੁਤ ਪ੍ਰਭਾਵਿਤ ਹੋਏ । https://www.instagram.com/p/BwWSgPylZKx/ ਦਿਲਜੀਤ ਦੋਸਾਂਝ ਇਹਨਾਂ ਮੁੰਡਿਆਂ ਨੂੰ ਆਪਣੀ ਕਿਸੇ ਫ਼ਿਲਮ ਦੇ ਗਾਣੇ ਵਿੱਚ ਲਾਂਚ ਕਰ ਰਿਹਾ ਹੈ ।ਖ਼ਬਰਾਂ ਦੀ ਮੰਨੀਏ ਤਾਂ ਦਿਲਜੀਤ ਦੇ ਗਾਣੇ ਦੀ ਵੀਡਿਓ ਵਿੱਚ ਗੁਰਪ੍ਰੀਤ ਤੇ ਉਸ ਦੇ ਸਾਥੀ ਫੰਨੀ ਕਰੈਕਟਰ ਵਿੱਚ ਹੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਉਸ ਦੇ ਸਾਥੀ ਸੋਸ਼ਲ ਮੀਡੀਆ ਤੇ ਖੁਲੀਆਂ ਪੈਂਟਾਂ ਵਾਲਿਆਂ ਦੇ ਨਾਂ ਨਾਲ ਮਸ਼ਹੂਰ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment