ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦੇ ਟਰੇਲਰ ਲਈ ਹੋ ਜਾਓ ਤਿਆਰ, ਇਸ ਤਰੀਕ ਨੂੰ ਹੋਵੇਗਾ ਰਿਲੀਜ਼

Written by  Aaseen Khan   |  May 18th 2019 10:34 AM  |  Updated: May 18th 2019 10:34 AM

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦੇ ਟਰੇਲਰ ਲਈ ਹੋ ਜਾਓ ਤਿਆਰ, ਇਸ ਤਰੀਕ ਨੂੰ ਹੋਵੇਗਾ ਰਿਲੀਜ਼

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ਛੜਾ, ਦੇ ਟਰੇਲਰ ਲਈ ਹੋ ਜਾਓ ਤਿਆਰ, ਇਸ ਤਰੀਕ ਨੂੰ ਹੋਵੇਗਾ ਰਿਲੀਜ਼ : ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਬਹੁਚਰਚਿਤ ਫ਼ਿਲਮ 'ਛੜਾ' ਦੇ ਟਰੇਲਰ ਰਿਲੀਜ਼ ਦੀ ਤਰੀਕ ਸਾਹਮਣੇ ਆ ਚੁੱਕੀ ਹੈ। ਜੀ ਹਾਂ ਦਿਲਜੀਤ ਦੋਸਾਂਝ ਦੀ ਫ਼ਿਲਮ ਛੜਾ ਦਾ ਟਰੇਲਰ 20 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦਿਲਜੀਤ ਦੋਸਾਂਝ ਵੱਲੋਂ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਸ਼ੋਸ਼ਲ ਮੀਡੀਆ 'ਤੇ ਲਿਖਿਆ ਹੈ, 'SHADAA Hove Ya Shadi.. Viahea hove ya Viahi .. Bachey Hon ya Bazurg.. Asi Aa rahe han thaude Sareya De Lai..Get ready for our Ranga-Rang Karyakram, Shadaa trailer all set to launch on Monday May 20th!' ਅਤੇ ਨਾਲ ਹੀ ਉਹਨਾਂ ਫ਼ਿਲਮ ਦੀ ਟੈਗ ਲਾਈਨ ਵੀ ਲਿਖੀ ਹੈ, ਉਹ ਕੁਝ ਇਸ ਤਰਾਂ ਹੈ, 'ਕੁੱਤਾ ਹੋਵੇ ਜਿਹੜਾ ਵਿਆਹ ਕਰਵਾਵੇ'।

ਦਿਲਜੀਤ ਦੋਸਾਂਝ ਆਪਣੀ ਇਸ ਸਾਲ ਦੀ ਪਹਿਲੀ ਪੰਜਾਬੀ ਫ਼ਿਲਮ ਛੜਾ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਲੱਗ ਰਹੇ ਹਨ। ‘ਛੜਾ’ ਫਿਲਮ ਨੂੰ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ ਤੇ ਇਸ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਵੀ ਜਗਦੀਪ ਸਿੱਧੂ ਨੇ ਹੈ ਤੇ ਪ੍ਰੋਡਿਊਸ A&A advisors and Brat Films ਦੀ ਪ੍ਰੋਡਕਸ਼ਨ 'ਚ ਫ਼ਿਲਮ ਬਣਕੇ ਤਿਆਰ ਹੋਈ ਹੈ।

ਹੋਰ ਵੇਖੋ : ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਦੇਖ ਜ਼ਿੰਦਗੀ 'ਚ ਨਹੀਂ ਮੰਨੋਗੇ ਕਦੇ ਹਾਰ

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਇਹ ਫ਼ਿਲਮ 21 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ।ਦੇਖਣਾ ਹੋਵੇਗਾ ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਜੋੜੀ ਇਸ ਵਾਰ ਛੜਾ ਬਣਕੇ ਦਰਸ਼ਕਾਂ ਲਈ ਕੀ ਨਵਾਂ ਲੈ ਕੇ ਆ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network