ਰੇਥਮ ਬੋਆਏਜ਼ ਦੇ ਪ੍ਰੋਡਕਸ਼ਨ 'ਚ ਅੰਬਰਦੀਪ ਤੇ ਦਿਲਜੀਤ ਦੋਸਾਂਝ ਦੀ ਜੋੜੀ ਬਿਖੇਰੇਗੀ ਜਲਵਾ

written by Aaseen Khan | January 30, 2019

ਰੇਥਮ ਬੋਆਏਜ਼ ਦੇ ਪ੍ਰੋਡਕਸ਼ਨ 'ਚ ਅੰਬਰਦੀਪ ਤੇ ਦਿਲਜੀਤ ਦੋਸਾਂਝ ਦੀ ਜੋੜੀ ਬਿਖੇਰੇਗੀ ਜਲਵਾ : ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ 'ਚ ਮੱਲਾਂ ਮਾਰਨ ਵਾਲੇ ਦਿਲਜੀਤ ਦੋਸਾਂਝ ਆਪਣੀ ਨਵੀਂ ਪੰਜਾਬੀ ਫਿਲਮ 'ਜੋੜੀ' ਨਾਲ ਜਲਦ ਹੀ ਸਿਨੇਮਾ 'ਤੇ ਇੱਕ ਵਾਰ ਫਿਰ ਛਾਉਣ ਜਾ ਰਹੇ ਹਨ। ਇਸ ਵਾਰ ਉਤਸੁਕਤਾ ਦੁੱਗਣੀ ਹੋਣ ਵਾਲੀ ਹੈ ਕਿਉਂਕਿ ਇਹ ਫਿਲਮ ਐਕਟਰ ਡਾਇਰੈਕਟਰ ਅਤੇ ਕਹਾਣੀਕਾਰ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਉਹਨਾਂ ਦੇ ਨਿਰਦੇਸ਼ਣ 'ਚ ਹੀ ਬਣਨ ਜਾ ਰਹੀ ਹੈ। ਫਿਲਮ ਜੋੜੀ ਰੇਥਮ ਬੋਆਏਜ਼ ਅਤੇ ਦਿਲਜੀਤ ਦੋਸਾਂਝ ਦੀ ਆਪਣੀ ਪ੍ਰੋਡਕਸ਼ਨ 'ਚ ਬਣੇਗੀ। ਫਿਲਮ ਦੇ ਪ੍ਰੋਡਿਊਸਰ ਪੰਜਾਬੀ ਇੰਡਸਟਰੀ 'ਚ ਉੱਚਾ ਰੁਤਬਾ ਰੱਖਣ ਵਾਲੇ ਕਲਾਕਾਰ ਅਮਰਿੰਦਰ ਗਿੱਲ , ਦਿਲਜੀਤ ਦੋਸਾਂਝ ਅਤੇ ਕਰਜ ਗਿੱਲ ਹੋਰੀਂ ਹਨ।

 

View this post on Instagram

 

#PunjabiCinemaZindabaad ?✊ BABA SUKH RAKHE ??

A post shared by Diljit Dosanjh (@diljitdosanjh) on


ਫਿਲਮ ਬਾਰੇ ਜਾਣਕਾਰੀ ਦਿਲਜੀਤ ਦੋਸਾਂਝ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। ਉਹਨਾਂ ਕੈਪਸ਼ਨ 'ਚ ਲਿਖਿਆ ਹੈ ਪੰਜਾਬੀ ਸਿਨੇਮਾ ਜਿੰਦਾਬਾਦ , ਬਾਬਾ ਸੁੱਖ ਰੱਖੇ"। ਪੰਜਾਬੀ ਸਿਨੇਮਾ 'ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਦਿਲਜੀਤ ਦੋਸਾਂਝ ਅਤੇ ਅੰਬਰਦੀਪ ਇਕੱਠੇ ਕੰਮ ਕਰਨ ਅਤੇ ਰੇਥਮ ਬੋਆਏਜ਼ ਦੀ ਪ੍ਰੋਡਕਸ਼ਨ 'ਚ ਇਹ ਫਿਲਮ ਕੁਝ ਖਾਸ ਹੋਣ ਵਾਲੀ ਹੈ।

 

View this post on Instagram

 

@dharmamovies #GoodNews Mastian Shuru ... ?? With @raj_a_mehta Sir & Beautiful @kiaraaliaadvani Ji ?

A post shared by Diljit Dosanjh (@diljitdosanjh) on

ਹੋਰ ਵੇਖੋ : ਜ਼ਰਾ ਪਹਿਚਾਣੋ… ਕੀ ਇਹ ਹੀ ਨੇ ਤੁਹਾਡੇ ਗਲੈਮਰਸ ਪੰਜਾਬੀ ਸਿਤਾਰੇ ?

ਫਿਲਮ ਕਿਸ ਤਰਾਂ ਦੀ ਹੋਵੇਗੀ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਬਾਲੀਵੁੱਡ ਫਿਲਮ ਅਰਜੁਨ ਪਟਿਆਲਾ 'ਚ ਪੁਲਿਸ ਦੀ ਵਰਦੀ 'ਚ ਨਜ਼ਰ ਆਉਣ ਵਾਲੇ ਹਨ। ਪੰਜਾਬੀ ਫਿਲਮ 'ਜੋੜੀ' ਕਦੋਂ ਤੱਕ ਸਿਨੇਮਾ 'ਤੇ ਦੇਖਣ ਨੂੰ ਮਿਲਦੀ ਹੈ ਆਉਣ ਵਾਲੇ ਕੁਝ ਸਮੇਂ 'ਚ ਸਾਫ ਹੋ ਜਾਵੇਗਾ।

You may also like