ਯੂਟਿਊਬ ’ਤੇ ਟ੍ਰੈਂਡ ਕਰ ਰਿਹਾ ਹੈ ਦਿਲਜੀਤ ਦਾ ਨਵਾਂ ਗਾਣਾ, ਗਾਣੇ ’ਚ ਦੱਸੀ ਸਫ਼ਲਤਾ ਦੀ ਕਹਾਣੀ

written by Rupinder Kaler | July 30, 2020

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਗਾਣਿਆਂ ਦੇ ਨਾਲ ਨਾਲ ਆਪਣੀ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ । ਪ੍ਰਸ਼ੰਸਕ ਉਹਨਾਂ ਦੀ ਦਮਦਾਰ ਅਦਾਕਾਰੀ ਦੇ ਕਾਇਲ ਹਨ । ਦਿਲਜੀਤ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਰਿਲੀਜ਼ ਹੁੰਦੇ ਹੀ ਜ਼ਬਰਦਸਤ ਵਾਇਰਲ ਹੁੰਦਾ ਹੈ । ਉਹਨਾਂ ਦਾ ਨਵਾਂ ਗਾਣਾ ਵੀ ਖੂਬ ਧਮਾਲ ਮਚਾ ਰਿਹਾ ਹੈ । ਦਿਲਜੀਤ ਨੇ ਆਪਣੀ ਐਲਬਮ ਦਾ ਟਾਈਟਲ ਸੌਂਗ ‘ਗੋਟ’ ਰਿਲੀਜ਼ ਕਰ ਦਿੱਤਾ ਹੈ ।

https://www.instagram.com/p/CDQRUEJl_72/?utm_source=ig_web_copy_link

ਇਹ ਗਾਣਾ ਰਿਲੀਜ਼ ਹੁੰਦੇ ਹੀ ਯੂਟਿਊਬ ਤੇ ਨੰਬਰ ਵਨ ‘ਤੇ ਟ੍ਰੈਂਡ ਕਰ ਰਿਹਾ ਹੈ । ਦਿਲਜੀਤ ਨੇ ਇਸ ਗਾਣੇ ਨੂੰ 29 ਜੁਲਾਈ ਨੂੰ ਰਿਲੀਜ਼ ਕੀਤਾ ਸੀ । ਗਾਣੇ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ । ਗਾਣੇ ਵਿੱਚ ਉਹਨਾਂ ਨੇ ਆਪਣੇ ਸਵੈਗ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ।

https://www.instagram.com/p/CDPMdJxll0k/

ਦਿਲਜੀਤ ਦੇ ਇਸ ਗਾਣੇ ਦੇ ਬੋਲ ਕਰਣ ਔਜਲਾ ਨੇ ਲਿਖੇ ਹਨ ਜਦੋਂ ਕਿ ਸੰਗੀਤ ਮਿਊਜ਼ਿਕ ਫੰਕ ਨੇ ਤਿਆਰ ਕੀਤਾ ਹੈ । ਗਾਣੇ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦਿਲਜੀਤ ਦਾ ਕੋਈ ਮੁਕਾਬਲਾ ਨਹੀਂ ।

https://www.instagram.com/p/CDPED2QFDVO/

You may also like