ਦੇਖੋ ਵੀਡੀਓ: ਰੂਹ ਨੂੰ ਸਕੂਨ ਦੇਣ ਵਾਲੀ ਦਿਲਜੀਤ ਦੋਸਾਂਝ ਦੀ ਨਵੀਂ ਮਿਊਜ਼ਿਕ ਐਲਬਮ ‘MOONCHILD ERA’ ਦੀ ਇੰਟਰੋ ਹੋਈ ਰਿਲੀਜ਼

written by Lajwinder kaur | August 20, 2021

     ‘It’s a New Era - ਇਹ ਨਵਾਂ ਯੁਗ ਹੈ’

ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ (Diljit Dosanjh)ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਬਣੇ ਹੋਏ ਨੇ। ਜਿਸਦੇ ਚੱਲਦੇ ਇਸ ਮਿਊਜ਼ਿਕ ਐਲਬਮ ਦਾ The Chosen One -Intro ਰਿਲੀਜ਼ ਹੋ ਗਈ ਹੈ।

inside image of diljit dosanjh image source- instagram

ਹੋਰ ਪੜ੍ਹੋ : ਦੁਲਹਣ ਵਾਂਗ ਸੱਜੀ ਨਜ਼ਰ ਆਈ ਅਦਾਕਾਰਾ ਜਪਜੀ ਖਹਿਰਾ, ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ

ਹੋਰ ਪੜ੍ਹੋ : ਟੋਨੀ ਕੱਕੜ ਨੇ ਆਪਣੀ ਭੈਣ ਨੇਹਾ ਕੱਕੜ ਤੇ ਜੀਜੇ ਰੋਹਨਪ੍ਰੀਤ ਨਾਲ ਆਪਣੇ ਨਵੇਂ ਗੀਤ ‘Saath Kya Nibhaoge’ ਉੱਤੇ ਬਣਾਈ ਮਜ਼ੇਦਾਰ ਵੀਡੀਓ

feature image of diljit dosanjh new music album moon child era-min image source- instagram

ਇਸ ਇੰਟਰੋ ‘ਚ ਦਿਲਜੀਤ ਦੋਸਾਂਝ ਇੰਗਲਿਸ਼ ‘ਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਪਰ ਵੀਡੀਓ ‘ਚ ਪੰਜਾਬੀ ਭਾਸ਼ਾ ‘ਚ ਸਬ-ਟਾਈਟਲ ਚੱਲ ਰਹੇ ਨੇ। ਇੰਟਰੋ ‘ਚ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਖੁਸ਼ਕਿਸਮਤ ਹਾਂ ਕਿ ਸੰਗੀਤ ਨੇ ਮੈਨੂੰ ਚੁਣਿਆ ਹੈ। ਇਹ ਇੰਟਰੋ ਦੇਖ ਕੇ ਤੇ ਸੁਣ ਕੇ ਦਰਸ਼ਕਾਂ ਨੂੰ ਸਕੂਨ ਮਿਲ ਰਿਹਾ ਹੈ।  ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

ਇਸ ਐਲਬਮ ਵਿੱਚ ਦਿਲਜੀਤ ਦੋਸਾਂਝ ਸੰਗੀਤ ਨਿਰਮਾਤਾ ਇਟੈਂਸ ਮਿਊਜਿਕ ਤੇ ਗੀਤਕਾਰ ਰਾਜ ਰਣਜੋਧ ਨਾਲ ਹੋਰ ਵੀ ਕਲਾਕਾਰ ਹੋਣਗੇ। ਦਿਲਜੀਤ ਦੋਸਾਂਝ ਨੂੰ ਪੂਰੀ ਆਸ ਹੈ ਕਿ ਇਹ ਐਲਬਮ ਦਰਸ਼ਕਾਂ ਦੀ ਉਮੀਦਾਂ ਉੱਤੇ ਪੂਰੀ ਉਤਰੇਗੀ ਅਤੇ ਬਹੁਤ ਜ਼ਿਆਦਾ ਪਸੰਦ ਆਵੇਗੀ। ਇਹ ਪੂਰੀ ਐਲਬਮ 22 ਅਗਸਤ ਨੂੰ ਰਿਲੀਜ਼ ਹੋ ਜਾਵੇਗੀ। ਦਰਸ਼ਕ ਵੀ ਇਸ ਐਲਬਮ ਨੂੰ ਲੈ ਕੇ ਕਾਫੀ ਉਤਸੁਕ ਨੇ। ਦਿਲਜੀਤ ਦੋਸਾਂਝ ਲੰਬੇ ਸਮੇਂ ਤੋਂ ਪੰਜਾਬੀ ਗਾਇਕੀ ਦੇ ਨਾਲ ਜੁੜੇ ਹੋਏ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਅਤੇ ਸੁਪਰ ਹਿੱਟ ਮਿਊਜ਼ਿਕ ਐਲਬਮਾਂ ਦਿੱਤੀਆਂ ਨੇ। ਵਧੀਆ ਗਾਇਕ ਹੋਣ ਦੇ ਨਾਲ ਉਹ ਵਧੀਆ ਅਦਾਕਾਰ ਵੀ ਨੇ। ਜਿਸ ਕਰਕੇ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਨੇ।

 

0 Comments
0

You may also like