ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਇੱਕ ਵਾਰ ਫਿਰ ਟਵਿੱਟਰ ਤੇ ਲਿਆ ਲੰਮੇ ਹੱਥੀਂ

written by Rupinder Kaler | December 17, 2020

ਦਿਲਜੀਤ ਦੋਸਾਂਝ ਤੇ ਕੰਗਨਾ ਵਿਚਾਲੇ ਸੋਸ਼ਲ ਮੀਡੀਆ ਤੇ ਤਕਰਾਰ ਜਾਰੀ ਹੈ। ਇੱਕ ਨਵੇਂ ਟਵੀਟ ਵਿੱਚ ਦਿਲਜੀਤ ਨੇ ਇੱਕ ਵਾਰ ਫੇਰ ਕੰਗਨਾ ਰਣੌਤ ਨੂੰ ਲੰਮੇ ਹੱਥੀਂ ਲਿਆ ਹੈ । ਜਿਸ ਨੂੰ ਦੇਖ ਕੇ ਦਿਲਜੀਤ ਦੇ ਪ੍ਰਸ਼ੰਸਕ ਵੀ ਕੰਗਨਾ ਨੂੰ ਖੂਬ ਖਰੀਆਂ ਖਰੀਆਂ ਸੁਣਾ ਰਹੇ ਹਨ । ਹੋਰ ਪੜ੍ਹੋ :

ਦਿਲਜੀਤ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਹਨਾਂ ਨੇ ਲਿਖਿਆ ਹੈ "ਗਾਇਬ ਹੋਣ ਵਾਲਾ ਤਾਂ ਭੁਲੇਖਾ ਹੀ ਕੱਢ ਦਿਓ..ਨਾਲੇ ਕੌਣ ਦੇਸ਼ ਪ੍ਰੇਮੀ ਹੈ ਤੇ ਕੌਣ ਦੇਸ਼ ਵਿਰੋਧੀ ਇਸ ਦਾ ਫੈਸਲਾ ਕਰਨ ਦਾ ਹੱਕ ਇਹਨੂੰ ਕਿਸ ਨੇ ਦੇ ਦਿੱਤਾ। ਇਹ ਕਿੱਥੇ ਦੀ ਅਥਾਰਟੀ ਆ...ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਤੋਂ ਪਹਿਲਾਂ ਸ਼ਰਮ ਕਰ ਲੋ ਕੋਈ ਮਾੜੀ ਮੋਟੀ।" ਦਿਲਜੀਤ ਨੇ ਇਸ ਟਵੀਟ ਦੇ ਨਾਲ ਇੱਕ ਨਿਊਜ਼ ਚੈਨਲ ਦਾ ਕਲਿਪ ਵੀ ਸਾਂਝਾ ਕੀਤਾ ਜੋ ਕੰਗਨਾ ਦੀ ਖ਼ਬਰ ਦਿਖਾ ਰਿਹਾ ਹੈ। ਇਸ ਤੋਂ ਪਹਿਲਾਂ ਕੰਗਨਾ ਨੇ ਟਵੀਟ ਕੀਤਾ ਸੀ, "ਕਿਸਾਨਾਂ ਦੇ ਅੰਦੋਲਨ ਕਾਰਨ 70,000 ਕਰੋੜ ਦਾ ਨੁਕਸਾਨ ਹੋਇਆ ਹੈ। ਧਰਨੇ ਕਾਰਨ ਆਰਥਿਕਤਾ ਨੂੰ ਸੱਟ ਵੱਜ ਰਹੀ ਹੈ। Diljit Dosanjh ਆਲੇ ਦੁਆਲੇ ਦੀ ਇੰਡਸਟਰੀ ਤੇ ਛੋਟੀ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ। ਸ਼ਾਇਦ ਦੰਗੇ ਵੀ ਹੋ ਸਕਦੇ ਹਨ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ਤੁਸੀਂ ਸਮਝਦੇ ਹੋ ਕਿ ਸਾਡੇ ਕੰਮ ਦੇ ਗੰਭੀਰ ਨਤੀਜੇ ਹਨ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਸ ਦਾ ਭੁਗਤਾਨ ਕੌਣ ਕਰੇਗਾ।"  

0 Comments
0

You may also like