ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੌਸਾਂਝ ਨੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ । ਦਿਲਜੀਤ ਨੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦੀ ਮਾਲੀ ਮਦਦ ਦਿੱਤੀ ਹੈ । ਜਿਸ ਦਾ ਖੁਲਾਸਾ ਗਾਇਕ ਸਿੰਗਾ ਨੇ ਇੱਕ ਵੀਡੀਓ ਸਾਂਝੀ ਕਰਕੇ ਕੀਤਾ ਹੈ ।
ਹੋਰ ਪੜ੍ਹੋ :
- ਕਿਸਾਨਾਂ ਦੇ ਧਰਨੇ ਨੂੰ ਲੈ ਕੇ ਕੀਤੇ ਟਵੀਟ ਨੂੰ ਹਟਾਉਣ ਕਰਕੇ ਟਰੋਲ ਹੋਏ ਧਰਮਿੰਦਰ
- ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼
ਸਿੰਗਾ ਨੇ ਦੱਸਿਆ ਕਿ ਦਿਲਜੀਤ ਵੱਲੋਂ ਇਹ ਰਾਸ਼ੀ ਗੁਪਤ ਰੂਪ ਵਿੱਚ ਦਿੱਤੀ ਗਈ ਸੀ ਤਾਂ ਜੋ ਠੰਡ ਵਿੱਚ ਬੈਠੇ ਕਿਸਾਨਾਂ ਲਈ ਗਰਮ ਕੱਪੜੇ ਤੇ ਹੋਰ ਲੋੜੀਦੀਆਂ ਚੀਜਾਂ ਉਪਲੱਬਧ ਕਰਵਾਈਆਂ ਜਾ ਸਕਣ । ਸਿੰਗਾ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ਉਹਨਾਂ ਨੂੰ ਦਿਲਜੀਤ ਦੀ ਇਸ ਸੋਚ ਤੇ ਮਾਣ ਹੈ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ ।ਇਸ ਦੇ ਨਾਲ ਹੀ ਦਿਲਜੀਤ ਹਰਿਆਣਾ ਦੇ ਕਿਸਾਨਾਂ ਦਾ ਵੀ ਧੰਨਵਾਦ ਕਰ ਰਹੇ ਹਨ ਜਿਹੜੇ ਇਸ ਕੜਾਕੇ ਦੀ ਠੰਡ ਵਿੱਚ ਪੰਜਾਬੀ ਭਰਾਵਾਂ ਨਾਲ ਖੜੇ ਹਨ ।