
Diljit Dosanjh, Parineeti Chopra together in Film 'Chamakila': ਮਸ਼ਹੂਰ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਚਮਕੀਲਾ' ਨੂੰ ਲੈ ਕੇ ਸਰੁਖੀਆਂ ਵਿੱਚ ਹਨ। ਹਾਲ ਹੀ ਵਿੱਚ ਇਸ ਫ਼ਿਲਮ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਵੀ ਇਸ ਫ਼ਿਲਮ 'ਚ ਨਜ਼ਰ ਆਵੇਗੀ।

ਦੱਸ ਦਈਏ ਕਿ ਪਰਿਣੀਤੀ ਚੋਪੜਾ ਇਮਤਿਆਜ਼ ਅਲੀ ਦੀ ਆਉਣ ਵਾਲੀ ਇਸ ਬਾਈਓਪਿਕ ਫ਼ਿਲਮ ਵਿੱਚ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪਹਿਲੀ ਵਾਰ ਹੈ ਜਦੋਂ ਪਰੀਣੀਤ ਇਮਤਿਆਜ਼ ਅਲੀ ਨਾਲ ਕੰਮ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਦਿਲਜੀਤ ਦੁਸਾਂਝ ਤੇ ਪਰਣੀਤੀ ਚੋਪੜਾ ਇੱਕਠੇ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

ਪਰਣੀਤੀ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ “ਪਰਿਣੀਤੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਇਮਤਿਆਜ਼ ਅਲੀ ਨਾਲ ਇਸ ਫ਼ਿਲਮ ਵਿੱਚ ਹੀਰੋਇਨ ਵਜੋਂ ਕੰਮ ਕਰਨ ਜਾ ਰਹੀ ਹੈ। ਫ਼ਿਲਮ ਚਮਕੀਲਾ ਵਿੱਚ ਕੰਮ ਕਰਨਾ ਉਸ ਲਈ ਬਹੁਤ ਵੱਡਾ ਪਲ ਹੈ। ਕਿਉਂਕਿ ਉਹ ਹਮੇਸ਼ਾ ਇਮਤਿਆਜ਼ ਵਰਗੇ ਦੂਰਦਰਸ਼ੀ ਨਿਰਦੇਸ਼ਕ ਨਾਲ ਕ੍ਰੀਏਟਿਵ ਤਰੀਕੇ ਨਾਲ ਕੰਮ ਕਰਨਾ ਚਾਹੁੰਦੀ ਹੈ।"
ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ।ਨਵੀਂ ਫਿਲਮ ਦੀ ਚਰਚਾ 'ਚ ਦਿਲਜੀਤ ਦੋਸਾਂਝ ਨੇ ਕਿਹਾ ਕਿ ਜਲਦ ਹੀ ਇਸ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਅਭਿਨੇਤਾ ਨੇ ਅੱਗੇ ਖੁਲਾਸਾ ਕੀਤਾ ਕਿ ਇਮਤਿਆਜ਼ ਅਲੀ ਫ਼ਿਲਮ ਨੂੰ ਲੈ ਕੇ ਬਹੁਤ ਭਾਵੁਕ ਹਨ ਅਤੇ ਹਰ ਰੋਜ਼ ਉਹ ਦਿਲਜੀਤ ਦੋਸਾਂਝ ਨੂੰ ਚਮਕੀਲਾ ਬਾਰੇ ਇੱਕ ਮੇਲ ਭੇਜਦੇ ਹਨ ਤਾਂ ਜੋ ਉਹ ਆਪਣੇ ਆਪ ਨੂੰ ਉਸ ਭੂਮਿਕਾ ਤੋਂ ਜਾਣੂ ਕਰਾਉਣ ਜੋ ਉਹ ਨਿਭਾਉਣ ਜਾ ਰਿਹਾ ਹੈ।

ਹੋਰ ਪੜ੍ਹੋ: ਸੋਨਮ ਕਪੂਰ ਨੇ ਭਰਾ ਹਰਸ਼ਵਰਧਨ ਨਾਲ ਸਾਂਝੀ ਕੀਤੀ ਬੇਟੇ ਦੀ ਕਿਊਟ ਤਸਵੀਰ, ਫੈਨਜ਼ ਨੂੰ ਆ ਰਹੀ ਹੈ ਪਸੰਦ
ਦਿਲਜੀਤ ਦੋਸਾਂਝ ਨੇ ਇਹ ਵੀ ਖੁਲਾਸਾ ਕੀਤਾ ਕਿ ਪਰਿਣੀਤੀ ਚੋਪੜਾ ਇੱਕ ਵਧੀਆ ਅਦਾਕਾਰਾ ਹੈ ਅਤੇ ਉਹ ਆਉਣ ਵਾਲੀ ਬਾਇਓਪਿਕ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਵੇਗੀ।ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ 'ਜੋਗੀ' ਵਿੱਚ ਆਪਣੇ ਪਿਛਲੇ ਕੰਮ ਬਾਰੇ ਵੀ ਚਰਚਾ ਕੀਤੀ ਅਤੇ ਖੁਲਾਸਾ ਕੀਤਾ ਕਿ ਇਹ ਫ਼ਿਲਮ ਅਦਾਕਾਰ ਲਈ ਬਹੁਤਲਮਹੱਤਵਪੂਰਨ ਸੀ।