ਯਮਲੇ ਜੱਟ ਦੇ ਪੋਤੇ ਨਾਲ ਦਿਲਜੀਤ ਦੋਸਾਂਝ ਨੇ ਤੂੰਬੀ ਵਾਲੇ ਕੱਢੇ ਵੱਟ, ਦੇਖ ਦਿਲ ਹੋ ਜਾਵੇਗਾ ਬਾਗੋਬਾਗ

Written by  Aaseen Khan   |  October 06th 2019 05:57 PM  |  Updated: October 06th 2019 05:57 PM

ਯਮਲੇ ਜੱਟ ਦੇ ਪੋਤੇ ਨਾਲ ਦਿਲਜੀਤ ਦੋਸਾਂਝ ਨੇ ਤੂੰਬੀ ਵਾਲੇ ਕੱਢੇ ਵੱਟ, ਦੇਖ ਦਿਲ ਹੋ ਜਾਵੇਗਾ ਬਾਗੋਬਾਗ

ਦਿਲਜੀਤ ਦੋਸਾਂਝ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੀ ਵੱਡਾ ਚਿਹਰਾ ਬਣ ਚੁੱਕੇ ਹਨ। ਗਾਣਿਆਂ ਅਤੇ ਫ਼ਿਲਮਾਂ 'ਚ ਦਿਲਜੀਤ ਨੇ ਮੱਲਾਂ ਮਾਰੀਆਂ ਹੀ ਹਨ ਪਰ ਅੱਜ ਉਹਨਾਂ ਦਾ ਇੱਕ ਹੋਰ ਛੁਪਿਆ ਹੋਇਆ ਹੁਨਰ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ ਹੈ। ਜੀ ਹਾਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਦਿਲਜੀਤ ਯਮਲਾ ਜੱਟ ਦੇ ਪੋਤੇ ਵਿਜੇ ਯਮਲਾ ਨਾਲ ਤੂੰਬੀ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਵਿਜੇ ਯਮਲਾ ਢੱਡ ਨਾਲ ਕਮਾਲ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਜੋੜੀ ਫ਼ਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਵਿਜੇ ਯਮਲਾ ਨਾਲ ਅਜਿਹੀਆਂ ਵੀਡੀਓਜ਼ ਦਰਸ਼ਕਾਂ ਨਾਲ ਸਾਂਝੀਆਂ ਕਰ ਚੁੱਕੇ ਹਨ।

ਹੋਰ ਵੇਖੋ : ਦਿਲਜੀਤ ਦੋਸਾਂਝ ਨੇ ਵੱਖਰੇ ਅੰਦਾਜ਼ 'ਚ ਕਰੀਨਾ ਕਪੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਨੂੰ ਬਹੁਤ ਘੱਟ ਇਸ ਤਰ੍ਹਾਂ ਤੂੰਬੀ ਵਜਾਉਂਦੇ ਹੋਏ ਦੇਖਿਆ ਹੋਵੇਗਾ। ਫੈਨਸ ਵੱਲੋਂ ਉਹਨਾਂ ਦਾ ਇਹ ਵੀਡੀਓ ਦੇਖ ਤਾਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਹਨ। ਦੱਸ ਦਈਏ ਦਿਲਜੀਤ ਦੋਸਾਂਝ ਨੇ ਇਹ ਵੀਡੀਓ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਜੋੜੀ' ਦੇ ਸੈੱਟ ਤੋਂ ਸਾਂਝਾ ਕੀਤਾ ਹੈ ਜਿਹੜੀ ਕਿ ਰਿਧਮ ਬੋਆਏਜ਼ ਦੇ ਬੈਨਰ ਹੇਠ ਬਣ ਰਹੀ ਹੈ। ਫ਼ਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਫ਼ਿਲਮ ਦੀ ਕਹਾਣੀ ਵੀ ਅੰਬਰਦੀਪ ਦੀ ਹੀ ਹੈ। ਦਿਲਜੀਤ ਦੋਸਾਂਝ ਦੇ ਨਾਲ ਲੀਡ ਰੋਲ ਕੌਣ ਨਿਭਾ ਰਿਹਾ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਫ਼ਿਲਮ ਅਗਲੇ ਸਾਲ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network