ਬੀ ਪਰਾਕ ਦੇ ਗੀਤ ਲਈ ਦਿਲਜੀਤ ਦੋਸਾਂਝ ਹੋਏ ਇਮੋਸ਼ਨਲ, ‘ਤੇਰੀ ਮਿੱਟੀ’ ਗੀਤ ਦੀ ਕੀਤੀ ਜੰਮ ਕੇ ਤਾਰੀਫ਼, ਦੇਖੋ ਵੀਡੀਓ

Written by  Lajwinder kaur   |  March 31st 2019 05:07 PM  |  Updated: March 31st 2019 05:07 PM

ਬੀ ਪਰਾਕ ਦੇ ਗੀਤ ਲਈ ਦਿਲਜੀਤ ਦੋਸਾਂਝ ਹੋਏ ਇਮੋਸ਼ਨਲ, ‘ਤੇਰੀ ਮਿੱਟੀ’ ਗੀਤ ਦੀ ਕੀਤੀ ਜੰਮ ਕੇ ਤਾਰੀਫ਼, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੇ ਸਟਾਰ ਅਦਾਕਾਰ ਦਿਲਜੀਤ ਦੋਸਾਂਝ ਜਿਹਨਾਂ ਦਾ ਹਾਲ ਹੀ ‘ਚ ‘ਮੈਡਮ ਤੁਸਾਦ’ ‘ਚ ਵੈਕਸ ਸਟੈਚੂ ਲੱਗਿਆ ਹੈ। ਜਿਸ ਦੇ ਚੱਲਦੇ ਦਿਲਜੀਤ ਦੋਸਾਂਝ ਨੇ ਪੀਟੀਸੀ ਪੰਜਾਬੀ ਨਾਲ ਗੱਲ-ਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਕੇਸਰੀ ਫ਼ਿਲਮ ‘ਚ ਪੰਜਾਬੀ ਗਾਇਕ ਜੈਜ਼ੀ ਬੀ ਅਤੇ ਬੀ ਪਰਾਕ ਵੱਲੋਂ ਗਾਏ ਗੀਤ ਉਹਨਾਂ ਨੂੰ ਬਹੁਤ ਪਸੰਦ ਆਏ ਹਨ।

 

View this post on Instagram

 

@diljitdosanjh praises @jazzyb and @bpraak for #Kesari while in conversation with us! #PTCPunjabi #PTCNetwork

A post shared by PTC Punjabi (@ptc.network) on

ਹੋਰ ਵੇਖੋ:‘ਹਾਈ ਐਂਡ ਯਾਰੀਆਂ’ ਦਾ ਪਹਿਲਾ ਗੀਤ ‘ਰੱਬਾ ਵੇ’ ਕਰ ਰਿਹਾ ਹੈ ਸਭ ਨੂੰ ਭਾਵੁਕ

ਦਿਲਜੀਤ ਦੋਸਾਂਝ ਨੇ ਕਿਹਾ ਕਿ ਬੀ ਪਰਾਕ ਨੇ ‘ਤੇਰੀ ਮਿੱਟੀ’ ਗੀਤ ਨੂੰ ਬਹੁਤ ਹੀ ਸ਼ਾਨਦਾਰ ਗਾਇਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਬੀ ਪਰਾਕ ਦੀ ਇਮੋਸ਼ਨਲ ਗੀਤ ਲਈ ਜੰਮ ਕੇ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਆਉਣ ਵਾਲੀ ਫ਼ਿਲਮਾਂ ਦੀ ਤਾਂ ਬਹੁਤ ਜਲਦ ਉਹ ਅਰਜੁਨ ਪਟਿਆਲਾ ਅਤੇ ਗੁੱਡ ਨਿਊਜ਼ ‘ਚ ਨਜ਼ਰ ਆਉਣ ਵਾਲੇ ਹਨ। ਅਰਜੁਨ ਪਟਿਆਲਾ ਫ਼ਿਲਮ 3 ਮਈ  ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ‘ਚ ਉਹਨਾਂ ਦਾ ਸਾਥ ਦੇ ਰਹੀ ਹੈ ਬਾਲੀਵੁੱਡ ਦੀ ਬੇਹੱਦ ਹੀ ਖੂਬਸੂਰਤ ਅਦਾਕਾਰਾ ਕ੍ਰਿਤੀ ਸਨੈਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਜੋੜੀ ਅਤੇ ਛੜਾ ‘ਚ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network