KYLIE + KAREENA ਗੀਤ ਦੀ ਵੀਡੀਓ ਤੋਂ ਉੱਠਿਆ ਪਰਦਾ, ਕੀ ਕੈਲੀ ਜੇਨਰ ਨੂੰ ਆਉ ਪਸੰਦ?

Written by  Lajwinder kaur   |  April 28th 2019 05:18 PM  |  Updated: April 28th 2019 07:36 PM

KYLIE + KAREENA ਗੀਤ ਦੀ ਵੀਡੀਓ ਤੋਂ ਉੱਠਿਆ ਪਰਦਾ, ਕੀ ਕੈਲੀ ਜੇਨਰ ਨੂੰ ਆਉ ਪਸੰਦ?

ਪੰਜਾਬੀ ਇੰਡਸਟਰੀ ਦਾ ਦੋਸਾਂਝਾ ਵਾਲਾ ਦਿਲਜੀਤ ਦੋਸਾਂਝ ਜਿਹੜੇ ਆਪਣੇ ਨਵੇਂ ਗੀਤ KYLIE + KAREENA ਨੂੰ ਲੈ ਕੇ ਚਰਚਾ ‘ਚ ਛਾਏ ਪਏ ਹਨ। ਹਾਲ ਹੀ ‘ਚ ਗੀਤ ਦਾ ਆਡੀਓ ਰਿਲੀਜ਼ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸ਼ਕ ਵੀਡੀਓ ਦੀ ਉਡੀਕ ਕਰ ਰਹੇ ਹਨ। ਕਿਉਂਕਿ ਇਹ ਗੱਲ ਤਾਂ ਜੱਗ ਜਾਹਿਰ ਹੈ ਕਿ ਦਿਲਜੀਤ ਦੋਸਾਂਝ ਹਾਲੀਵੁੱਡ ਦੀ ਕੈਲੀ ਜੇਨਰ ਨੂੰ ਕਿੰਨਾ ਪਸੰਦ ਕਰਦੇ ਹਨ। ਦਿਲਜੀਤ ਦੋਸਾਂਝ ਕੈਲੀ ਨੂੰ ਸੋਸ਼ਲ ਮੀਡੀਆ ਉੱਤੇ ਫਾਲੋ ਵੀ ਕਰਦੇ ਨੇ।

View this post on Instagram

 

KYLIE + KAREENA ? OH BALLE TERE.... LINK IN BIO ? #Kylie #KareenaKapoor #KylieKareena

A post shared by Diljit Dosanjh (@diljitdosanjh) on

ਹੋਰ ਵੇਖੋ:ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਕੀ ਕਹਿਣਾ ਹੈ ਆਰ ਨੇਤ ਦਾ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਕੈਲੀ ਜੇਨਰ ਲਈ ਆਪਣੀਆਂ ਭਾਵਨਾਵਾਂ ਨੂੰ ਫੈਨਜ਼ ਨਾਲ ਸਾਂਝਾ ਕਰਦੇ ਰਹਿੰਦੇ ਨੇ। ਦਿਲਜੀਤ ਨੇ ਆਪਣੇ ਗੀਤਾਂ ‘ਚ ਵੀ ਕੈਲੀ ਦਾ ਕਈ ਵਾਰ ਜ਼ਿਕਰ ਕੀਤਾ ਹੈ। ਜਿਸਦੇ ਚਲਦੇ ਇੱਕ ਵਾਰ ਉਹਨਾਂ ਨੇ ਕੈਲੀ ਜੇਨਰ ਨੂੰ ਟਵੀਟ ਕਰਕੇ ਕਿਹਾ ਕਿ ‘ਕੈਲੀ ਜੇਨਰ ਕਿੱਥੇ ਆ ਨੀ ਕੁੜੇ..ਆ ਜਾ ਵੀਡੀਓ ਕਰਨ ਇੱਕ..’

 

ਇਸ ਵਾਰ ਉਨ੍ਹਾਂ ਨੇ ਕੈਲੀ ਜੇਨਰ ਤੇ ਕਰੀਨਾ ਕਪੂਰ ਖ਼ਾਨ ਲਈ ਗੀਤ ਹੀ ਗਾ ਦਿੱਤਾ ਹੈ। ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ਕੈਲੀ+ਕਰੀਨਾ ਦੀ ਵੀਡੀਓ ਰਿਲੀਜ਼ ਹੋ ਚੁੱਕੀ ਹੈ। ਇਸ ਗੀਤ ਰਾਹੀਂ ਉਨ੍ਹਾਂ ਨੇ ਕਰੀਨਾ ਤੇ ਕੈਲੀ ਲਈ ਆਪਣੇ ਪਿਆਰ ਨੂੰ ਪੇਸ਼ ਕੀਤਾ ਹੈ। ਕਰੀਨਾ ਕਪੂਰ ਨਾਲ ਉਹ ਦੋ ਫ਼ਿਲਮ ਕਰ ਚੁੱਕੇ ਹਨ। ਪਹਿਲਾਂ ਉੜਤਾ ਪੰਜਾਬ ਤੇ ਹੁਣ ਦੂਜੀ ਵਾਰ ਫ਼ਿਲਮ ਗੁੱਡ ਨਿਊਜ਼ ‘ਚ ਇਕੱਠੇ ਨਜ਼ਰ ਆਉਣਗੇ।

KYLIE + KAREENA ਗੀਤ ਦੇ ਬੋਲ ਤੇਜ ਗਿੱਲ, ਹਰਮਨ ਅਟਵਾਲ ਮਨੀ ਮੁਸਿਕ ਨੇ ਮਿਲਕੇ ਲਿਖੇ ਹਨ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ Money Musik - Manu – Xdpromusic ਨੇ ਦਿੱਤਾ ਹੈ। ਇਸ ਗੀਤ ਨੂੰ ਫੇਮਸ ਸਟੂਡੀਓਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਦੇਖਣ ਇਹ ਹੋਵੇਗਾ ਕਿ ਕੈਲੀ ਜੇਨਰ ਨੂੰ ਇਹ ਗੀਤ ਪਸੰਦ ਆਉਂਦਾ ਹੈ ਜਾਂ ਨਹੀਂ! ਇਹ ਤਾਂ ਹੁਣ ਸਮਾਂ ਹੀ ਦੱਸੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network