ਦਿਲਜੀਤ ਨੇ ਕੀਤਾ ਨਵਾਂ ਖੁਲਾਸਾ, ਫ਼ਿਲਮਾਂ ਦੀ ਕਮਾਈ ਨਾਲ ਨਹੀਂ ਚਲਦਾ ਘਰ, ਘਰ ਚਲਾਉਣ ਲਈ ਕਰਦੇ ਹਨ ਇਹ ਕੰਮ

written by Rupinder Kaler | January 06, 2020

ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੀ ਫ਼ਿਲਮ ਗੁੱਡ ਨਿਊਜ਼ ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਪਰ ਇੱਕ ਵੈਬ ਸਾਈਟ ਤੇ ਛਪੀ ਖ਼ਬਰ ਮੁਤਾਬਿਕ ਦਿਲਜੀਤ ਇਹ ਫ਼ਿਲਮ ਕਰਨਾ ਨਹੀਂ ਸਨ ਚਾਹੁੰਦੇ, ਜਿਸ ਦਾ ਖੁਲਾਸਾ ਦਿਲਜੀਤ ਨੇ ਖੁਦ ਕੀਤਾ ਸੀ । ਦਿਲਜੀਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਲੱਗਿਆ ਸੀ ਕਿ ਨਿਰਮਾਤਾ ਕਰਨ ਜੌਹਰ ਉਹਨਾਂ ਨੂੰ ਇਸ ਫ਼ਿਲਮ ਵਿੱਚ ਲੈਣ ਲਈ ਗੰਭੀਰ ਨਹੀਂ ਹਨ । https://www.instagram.com/p/B65dJUaljhk/ ਦਿਲਜੀਤ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਹੈ ਕਿ ਭਾਵੇਂ ਉਹਨਾਂ ਨੂੰ ਕਈ ਫ਼ਿਲਮਾਂ ਦੇ ਆਫਰ ਆ ਰਹੇ ਹਨ ਪਰ ਉਹ ਪਹਿਲ ਆਪਣੀ ਗਾਇਕੀ ਨੂੰ ਹੀ ਦਿੰਦੇ ਹਨ । ਉਹਨਾਂ ਨੇ ਕਿਹਾ ਕਿ ਉਹ ਬਾਲੀਵੁੱਡ ਤੋਂ ਜ਼ਿਆਦਾ ਪੈਸਾ ਨਹੀਂ ਕਮਾਉਂਦੇ ਉਹਨਾਂ ਦਾ ਘਰ ਗਾਇਕੀ ਨਾਲ ਹੀ ਚੱਲਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਨੇ ਬਾਲੀਵੁੱਡ ਵਿੱਚ ਫ਼ਿਲਮ ਉੜਤਾ ਪੰਜਾਬ ਨਾਲ ਡੈਬਿਊ ਕੀਤਾ ਸੀ । https://www.instagram.com/p/B62dhu5Fu9-/ ਇਸ ਫ਼ਿਲਮ ਨੂੰ ਦੇਖ ਕੇ ਕਰਨ ਜੌਹਰ ਨੇ ਉਹਨਾਂ ਨੂੰ ਇੱਕ ਪ੍ਰੋਜੈਕਟ ਤੇ ਚਰਚਾ ਕਰਨ ਲਈ ਬੁਲਾਇਆ ਸੀ । ਦਿਲਜੀਤ ਨੇ ਦੱਸਿਆ ਕਿ ਉਹਨਾਂ ਨੇ ਕਰਨ ਨਾਲ ਦੋ ਵਾਰ ਗੱਲਬਾਤ ਕੀਤੀ ਸੀ, ਉਸ ਸਮੇਂ ਉਹ ਫ਼ਿਲਮ ਦਾ ਹਿੱਸਾ ਨਹੀਂ ਸਨ । https://www.instagram.com/p/B6auOCHFjlK/ ਇਸ ਮੁਲਾਕਾਤ ਤੋਂ ਬਾਅਦ ਦਿਲਜੀਤ ਨੂੰ ਲੱਗਿਆ ਕਿ ਕਰਨ ਸਿਰਫ ਲੋਕਾਂ ਨੂੰ ਗੱਲਬਾਤ ਕਰਨ ਲਈ ਹੀ ਬੁਲਾਉਂਦੇ ਹਨ । ਲੋਕਾਂ ਨੂੰ ਕੰਮ ਨਹੀਂ ਦਿੰਦੇ । ਪਰ ਜਦੋਂ ਦਿਲਜੀਤ ਨੂੰ ਫ਼ਿਲਮ ਦੀ ਸਕਰਿਪਟ ਮਿਲੀ ਤਾਂ ਦਿਲਜੀਤ ਫ਼ਿਲਮ ਲਈ ਫੌਰਨ ਰਾਜ਼ੀ ਹੋ ਗਏ ।

0 Comments
0

You may also like