ਧਰਨੇ ’ਤੇ ਬੈਠੇ ਕਿਸਾਨਾਂ ਨੂੰ ਟਰੋਲ ਕਰਨ ਵਾਲੇ ਲੋਕਾਂ ਨੂੰ ਦਿਲਜੀਤ ਦੋਸਾਂਝ ਨੇ ਇਸ ਤਰ੍ਹਾਂ ਪਾਈ ਝਾੜ !

written by Rupinder Kaler | December 14, 2020

ਦਿਲਜੀਤ ਦੋਸਾਂਝ ਲਗਾਤਾਰ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਇਸ ਦੇ ਨਾਲ ਦਿਲਜੀਤ ਉਹਨਾਂ ਲੋਕਾ ਨੂੰ ਵੀ ਜਵਾਬ ਦੇ ਰਹੇ ਹਨ, ਜਿਹੜੇ ਕਿਸਾਨ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਦਿਲਜੀਤ ਨੇ ਕਿਸਾਨ ਅੰਦੋਲਨ ਦਾ ਵਿਰੋਧ ਕਰਨ ਵਾਲੀ ਕੰਗਨਾ ਨੂੰ ਵੀ ਕਾਫ਼ੀ ਖਰੀਆਂ-ਖਰੀਆਂ ਸੁਣਾਈਆਂ ਹਨ । ਇਸੇ ਕਰਕੇ ਦਿਲਜੀਤ ਟਵਿੱਟਰ ‘ਤੇ ਟ੍ਰੈੱਡ ਕਰ ਰਹੇ ਹਨ । ਹੋਰ ਪੜ੍ਹੋ :

ਇਸ ਸਭ ਦੇ ਚੱਲਦੇ ਦਿਲਜੀਤ ਨੇ ਇੱਕ ਫਿਰ ਉਨ੍ਹਾਂ ਟ੍ਰੋਲਰਜ਼ ਨੂੰ ਝਾੜ ਪਾਈ ਹੈ, ਜਿਹੜੇ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ਕਈ ਤਰ੍ਹਾਂ ਦੇ ਭਰਮ ਪੈਦਾ ਕਰ ਰਹੇ ਹਨ । ਕੁਝ ਦਿਨ ਪਹਿਲਾਂ ਟਵਿੱਟਰ ਤੇ ਇੱਕ ਤਸਵੀਰ ਵਾਇਰਲ ਹੋਈ ਸੀ; ਜਿਸ ਵਿੱਚ ਪ੍ਰਦਰਸ਼ਨ ਵਾਲੀ ਥਾਂ ਤੇ ਕੁਝ ਲੋਕ ਪੀਜ਼ਾ ਵੰਡਦੇ ਦਿਖਾਈ ਦੇ ਰਹੇ ਸਨ । ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਸਵਾਲ ਕੀਤੇ ਸਨ ਕਿ ਇਹ ਲੋਕ ਅੰਦੋਲਨ ਕਰਨ ਲਈ ਆਏ ਹਨ ਜਾਂ ਪਿਕਨਿਕ ਮਨਾਉਣ। ਅਜਿਹੇ ਲੋਕਾਂ ਨੂੰ ਹੀ ਝਾੜ ਪਾਉਂਦਿਆਂ ਦਿਲਜੀਤ ਨੇ ਲਿਖਿਆ ਹੈ ਕਿ ‘ਜਦੋਂ ਕਿਸਾਨ ਜ਼ਹਿਰ ਖਾ ਰਿਹਾ ਸੀ, ਤਦ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਤੇ ਜਦੋਂ ਕਿਸਾਨ ਪੀਜ਼ਾ ਖਾ ਰਿਹਾ ਹੈ, ਤਾਂ ਉਹ ਨਿਊਜ਼ ਬਣ ਗਈ।’ ਦਿਲਜੀਤ ਦਾ ਇਹ ਟਵੀਟ ਤੁਰੰਤ ਵਾਇਰਲ ਹੋ ਗਿਆ। ਲੋਕ ਕਿਸਾਨਾਂ ਨੂੰ ਟ੍ਰੋਲ ਕਰਨ ਵਾਲਿਆਂ ਵਿਰੁੱਧ ਰੱਜ ਕੇ ਭੜਾਸ ਕੱਢ ਰਹੇ ਹਨ।

0 Comments
0

You may also like