Advertisment

ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤੀ ਵੀਡੀਓ, ਤੁਹਾਨੂੰ ਵੀ ਹੱਸਣ ਲਈ ਕਰ ਦੇਵੇਗੀ ਮਜ਼ਬੂਰ

author-image
By Rupinder Kaler
New Update
ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤੀ ਵੀਡੀਓ, ਤੁਹਾਨੂੰ ਵੀ ਹੱਸਣ ਲਈ ਕਰ ਦੇਵੇਗੀ ਮਜ਼ਬੂਰ
Advertisment
ਗਾਇਕ ਦਿਲਜੀਤ ਦੋਸਾਂਝ ਆਪਣੇ ਗਾਣਿਆਂ ਨਾਲ ਤਾਂ ਸਭ ਨੂੰ ਐਂਟਰਟੇਨ ਕਰਦੇ ਹਨ, ਪਰ ਉਹ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਨਵੀਂ ਤੋਂ ਨਵੀਂ ਵੀਡੀਓ ਸ਼ੇਅਰ ਕਰਕੇ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜ਼ਨ ਕਰਦੇ ਰਹਿੰਦੇ ਹਨ । ਦਿਲਜੀਤ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਸਵੇਰ ਖੁਸ਼ਨੁਮਾ ਬਨਾਉਣ ਦੀ ਕੋਸ਼ਿਸ਼ ਕੀਤੀ ਹੈ । https://www.instagram.com/p/B27S4PuFO7G/ ਇਸ ਵੀਡੀਓ ਵਿੱਚ ਬਾਬਿਆਂ ਦੀ ਇੱਕ ਮਹਿਫ਼ਿਲ ਲੱਗੀ ਹੋਈ ਹੈ ਜਿਸ ਵਿੱਚ ਇੱਕ ਬਜ਼ੁਰਗ ਚੁਟਕਲੇ ਸੁਣਾ ਰਿਹਾ ਹੈ । ਇਹ ਸਾਰੇ ਚੁਟਕਲੇ ਪਤਨੀਆਂ ਤੇ ਢੁੱਕਦੇ ਹਨ । ਇਹਨਾਂ ਚੁਟਕਲਿਆਂ ਰਾਹੀਂ ਕਾਫੀ ਹਾਸਾ ਠੱਠਾ ਹੁੰਦਾ ਹੈ । ਇਹ ਵੀਡੀਓ ਤੁਹਾਨੂੰ ਵੀ ਖੂਬ ਪਸੰਦ ਆਵੇਗੀ । https://www.instagram.com/p/B3InWtXFEZF/ ਦਿਲਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਇੱਕ ਨਵਾਂ ਗਾਣਾ ਲੈ ਕੇ ਆ ਰਹੇ ਹਨ ।ਇਸ ਗਾਣੇ ਦੀ ਮੇਕਿੰਗ ਦੀ ਵੀਡੀਓ ਵੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਸੀ । ਇਸ ਗਾਣੇ ਦਾ ਟਾਈਟਲ ਹਾਲੇ ਉਹਨਾਂ ਵੱਲੋਂ ਸ਼ੇਅਰ ਨਹੀਂ ਕੀਤਾ ਗਿਆ । ਇਸ ਗਾਣੇ ਦਾ ਵੀਡੀਓ ਸੁੱਖ ਸੰਘੇੜਾ ਡਾਇਰੈਕਟ ਕਰ ਰਹੇ ਹਨ । ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ ਦੀ ਫ਼ਿਲਮ ਗੁਡ ਨਿਊਜ਼ ਵਿੱਚ ਵੀ ਨਜ਼ਰ ਆਉਣਗੇ । https://www.instagram.com/p/B22nhiXFYYu/
Advertisment

Stay updated with the latest news headlines.

Follow us:
Advertisment
Advertisment
Latest Stories
Advertisment