ਦਿਲਜੀਤ ਦੋਸਾਂਝ ਦੀ ਇਸ ਚੀਜ਼ ਨੇ ਉਨ੍ਹਾਂ ਦੀ ਪ੍ਰਸ਼ੰਸਕ ਦੇ ਬਰਥਡੇ ਦੀ ਖੁਸ਼ੀ ਕੀਤੀ ਦੁੱਗਣੀ

Written by  Shaminder   |  August 15th 2020 12:20 PM  |  Updated: August 15th 2020 12:20 PM

ਦਿਲਜੀਤ ਦੋਸਾਂਝ ਦੀ ਇਸ ਚੀਜ਼ ਨੇ ਉਨ੍ਹਾਂ ਦੀ ਪ੍ਰਸ਼ੰਸਕ ਦੇ ਬਰਥਡੇ ਦੀ ਖੁਸ਼ੀ ਕੀਤੀ ਦੁੱਗਣੀ

ਦਿਲਜੀਤ ਦੋਸਾਂਝ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਅਕਸਰ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਦੱਸਦੇ ਰਹਿੰਦੇ ਹਨ । ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੀ ਇੱਕ ਫੈਨ ਨੂੰ ਦਿਖਾਇਆ ਗਿਆ ਹੈ ।

https://www.instagram.com/p/CD5aBLZl5db/

ਜਿਸ ਦਾ ਕਿ ਬਰਥਡੇ ਸੀ, ਦਿਲਜੀਤ ਦੋਸਾਂਝ ਦੀ ਤਸਵੀਰ ਵਾਲਾ ਟੌਪ ਜਦੋਂ ਉਸ ਨੂੰ ਮਿਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ । ਜਿਸ ਦਾ ਇੱਕ ਵੀਡੀਓ ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਤੁਸੀਂ ਕਿਸੇ ਦੀ ਖੁਸ਼ੀ ਦਾ ਕਾਰਨ ਬਣੋ ਇਹ ਸਭ ਰੱਬ ਦੀ ਮਰਜ਼ੀ ਆ।

https://www.instagram.com/p/CD4Ap3IFpKn/

ਮੇਰੇ ਵੱਲੋਂ ਹੈਪੀ, ਹੈਪੀ ਬਰਥਡੇ ਤੁਸੀਂ ਹਮੇਸ਼ਾ ਖੁਸ਼ ਰਹੋ ।ਉਨ੍ਹਾਂ ਨੇ ਅੱਗੇ ਲਿਖਿਆ ‘ਮੈਂ ਸਿਰਫ਼ ਆਪਣਾ ਕੰਮ ਕਰ ਰਿਹਾ । ਟੋਟਲ ਸੈਲਫਿਸ਼ ਬੰਦਾ ਦੋਸਾਂਝਾ ਵਾਲਾ, ਪਰ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲਉ ਮੁਟਿਆਰੇ’।ਦਿਲਜੀਤ ਦੋਸਾਂਝ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CDy5bYvlVms/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network