ਦਿਲਜੀਤ ਦੋਸਾਂਝ ਦੇ ਇਸ ਤਰ੍ਹਾਂ ਦੇ ਰੂਪ ਨੂੰ ਵੇਖ ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟ

Written by  Shaminder   |  November 23rd 2019 10:52 AM  |  Updated: November 23rd 2019 10:52 AM

ਦਿਲਜੀਤ ਦੋਸਾਂਝ ਦੇ ਇਸ ਤਰ੍ਹਾਂ ਦੇ ਰੂਪ ਨੂੰ ਵੇਖ ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟ

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਦਿਲਜੀਤ ਸਨੈਪਚੈਟ 'ਤੇ ਆਪਣੇ ਚਿਹਰੇ ਦੇ ਕਈ ਰੂਪ ਬਦਲਦੇ ਹੋਏ ਦਿਖਾਈ ਦੇ ਰਹੇ ਨੇ । ਕਦੇ ਕਲੀਨਸ਼ੇਵ ਅਤੇ ਕਦੇ ਅੱਧਖੜ ਰੂਪ ਬਣਾ ਰਹੇ ਨੇ ਅਤੇ ਇਸ ਵੀਡੀਓ 'ਚ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਮੇਰੇ ਨਾਲ ਗੜਬੜ ਨਾ ਕਰੋ ਸਨੈਪਚੈਟ ।ਇਸ ਵੀਡੀਓ ਨੂੰ ਅਦਾਕਾਰਾ ਮੈਂਡੀ ਤੱਖਰ ਨੇ ਵੀ ਪਸੰਦ ਕੀਤਾ ਹੈ ।

ਹੋਰ ਵੇਖੋ :ਦਿਲਜੀਤ ਦੋਸਾਂਝ ਨੇ ਉਸਤਾਦ ਲਾਲ ਚੰਦ ਯਮਲਾ ਜੱਟ ਦੀਆਂ ਯਾਦਾਂ ਕੀਤੀਆਂ ਤਾਜ਼ਾ

https://www.instagram.com/p/B5LGxZHFPQb/

ਦੱਸ ਦਈਏ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇਹ ਵੀਡੀਓ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਦਿਲਜੀਤ ਦੋਸਾਂਝ ਏਨੀਂ ਦਿਨੀਂ ਆਪਣੀ ਫ਼ਿਲਮ 'ਗੁੱਡ ਨਿਊਜ਼' ਨੂੰ ਲੈ ਕੇ ਚਰਚਾ 'ਚ ਹਨ ।

https://www.instagram.com/p/B46ahMLlXtw/

ਪਿਛਲੇ ਦਿਨੀਂ ਇਸ ਫ਼ਿਲਮ ਦਾ ਟ੍ਰੇਲਰ ਸਾਹਮਣੇ ਆਇਆ ਸੀ ਜਿਸ ਨੂੰ ਕਿ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਫ਼ਿਲਮ 'ਚ ਦਿਲਜੀਤ ਦੇ ਨਾਲ ਅਕਸ਼ੇ ਕੁਮਾਰ,ਕਰੀਨਾ ਕਪੂਰ ਸਣੇ ਹੋਰ ਕਈ ਅਦਾਕਾਰ ਰੌਣਕਾਂ ਲਗਾਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network