ਜਨਮ ਦਿਨ ਆਉਣ 'ਤੇ ਕਿਉਂ ਡਰਦੇ ਹਨ ਦਿਲਜੀਤ ਦੋਸਾਂਝ ,ਪੋਸਟ ਸਾਂਝੀ ਕਰਕੇ ਦੱਸਿਆ ਕਾਰਨ

written by Shaminder | January 07, 2020

ਦਿਲਜੀਤ ਦੋਸਾਂਝ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਉਨ੍ਹਾਂ ਦੇ ਫੈਨਸ ਨੇ ਆਪੋ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।ਉੱਥੇ ਹੀ ਪਿੰਗਲਵਾੜਾ ਆਸ਼ਰਮ 'ਚ ਨੌਜਵਾਨਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਅਤੇ ਇਸ ਮੌਕੇ ਉਨ੍ਹਾਂ ਦੇ ਬਪਚਨ ਨਾਲ ਸਬੰਧਤ ਤਰ੍ਹਾਂ ਤਰ੍ਹਾਂ ਦੇ ਕੇਕ ਵੀ ਤਿਆਰ ਕਰਵਾਏ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਹੋਰ ਵੇਖੋ:‘ਗੁੱਡ ਨਿਊਜ਼’ ਦੀ ਸਫਲਤਾ ਦੇ ਨਾਲ ਮਨਾ ਰਹੇ ਨੇ ਦਿਲਜੀਤ ਦੋਸਾਂਝ ਆਪਣਾ ਜਨਮਦਿਨ https://www.instagram.com/p/B6-6oXSl2ma/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਮੇਰੇ ਫੈਨਸ ਨੂੰ ਬਹੁਤ ਸਾਰਾ ਪਿਆਰ ਬਹੁਤ ਬਹੁਤ ਪਿਆਰ ਸਾਰੇ ਫੈਨਸ ਨੂੰ ਜੋ ਮੇਰੇ ਕੰਮ ਨੂੰ ਏਨਾ ਪਿਆਰ ਕਰਦੇ ਨੇ। ਸੱਚ ਕਹਾਂ ਤਾਂ ਜਨਮ ਦਿਨ ਤੋਂ ਮੈਨੂੰ ਬਹੁਤ ਡਰ ਲੱਗਦਾ ਹੈ ।ਹਮੇਸ਼ਾ ਯਾਦ ਆਉਂਦਾ ਹੈ ਕਿ ਟਾਈਮ ਨਿਕਲਦਾ ਜਾ ਰਿਹਾ ਹੈ 'ਤੇ ਹਾਲੇ ਤੱਕ ਕੁਝ ਨਹੀਂ ਕਰ ਪਾਇਆ,ਪਤਾ ਨਹੀਂ ਕਿੰਨੀ ਵਾਰ ਜਨਮ ਲਿਆ ਹੋਣਾ…ਕਿੰਨੇ ਜਨਮ ਦਿਨ ਮਨਾਏ ਹੋਣੇ ਆ ਪਰ ਅਕਲ ਪਤਾ ਨਹੀਂ ਕਿਹੜੇ ਜਨਮ ਦਿਨ 'ਤੇ ਆਉਣੀ ਹੈ । https://www.instagram.com/p/B65dJUaljhk/ ਮਾਫ ਕਰ ਦਿਓ ਮੈਨੂੰ ਤੁਹਾਡਾ ਸਫ਼ਰ ਮੇਰੇ ਤੋਂ ਬਹੁਤ ਅੱਗੇ ਆ 'ਤੇ ਦੋਸਾਂਝਾਵਾਲਾ ਬਹੁਤ ਪਿੱਛੇ।ਬਹੁਤ ਬਹੁਤ ਪਿਆਰ ਤੇ ਸਤਿਕਾਰ"।ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਸੀ । https://www.instagram.com/p/B62dhu5Fu9-/ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ 'ਚ ਵੀ ਆਪਣੀ ਧਾਕ ਜਮਾ ਚੁੱਕੇ ਨੇ ।ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ ਆਈ ਹੈ ਗੁੱਡ ਨਿਊਜ਼ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

0 Comments
0

You may also like