ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਮਜ਼ੇਦਾਰ ਤਸਵੀਰਾਂ, ਕਿਹਾ 'ਏਨੀਆਂ ਗੱਲਾਂ ਮਾਰਦੇ ਆ ਗੋਰੇ, ਪੁੱਛੋ ਨਾ’

written by Shaminder | April 04, 2022

ਦਿਲਜੀਤ ਦੋਸਾਂਝ (Diljit Dosanjh)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਮਜ਼ੇਦਾਰ ਤਸਵੀਰਾਂ (Pics) ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਬਾਈ ਏਨੀਆਂ ਗੱਲਾਂ ਮਾਰਦੇ ਆ ਗੋਰੇ, ਪੁੱਛੋ ਨਾ’।ਦਰਅਸਲ ਇਹ ਤਸਵੀਰਾਂ ਦਿਲਜੀਤ ਦੋਸਾਂਝ ਨੇ ਵਿਦੇਸ਼ ‘ਚ ਬੈਂਚ ‘ਤੇ ਬਣਾਏ ਗਏ ਦੋ ਬੁੱਤਾਂ ਦੇ ਨਾਲ ਖਿਚਵਾਈਆਂ ਹਨ । ਜਿਸ ‘ਚ ਦੋ ਗੋਰੇ ਬੈਠੇ ਹੋਏ ਨੇ ਅਤੇ ਦੋਵਾਂ ਦਾ ਪੋਜ਼ ਇਸ ਤਰ੍ਹਾਂ ਦਾ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਦੋਵੇਂ ਜਣੇ ਗੱਲਾਂ ਮਾਰ ਰਹੇ ਹੋਣ ।

Diljit Dosanjh ,, image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਦਿਲਜੀਤ ਦੋਸਾਂਝ ਨੇ ਇਨ੍ਹਾਂ ਬੁੱਤਾਂ ਦੇ ਨਾਲ ਵੱਖ ਵੱਖ ਪੋਜ਼ ਖਿਚਵਾਏ ਹਨ ।ਇੱਕ ਪੋਜ਼ ‘ਚ ਦਿਲਜੀਤ ਦੋਸਾਂਝ ਇਸ ਬੁੱਤ ਨੂੰ ਕਿੱਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

Diljit dosanjh image From instagram

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਅਮਰ ਸਿੰਘ ਚਮਕੀਲਾ ‘ਤੇ ਬਣਨ ਵਾਲੀ ਬਾਇਓਪਿਕ ‘ਚ ਵੀ ਨਜ਼ਰ ਆਉਣਗੇ ।ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਪ੍ਰਣੀਤੀ ਚੋਪੜਾ ਦਿਖਾਈ ਦੇਣਗੇ । ਜਿਸ ਦੀਆਂ ਖ਼ਬਰਾਂ ਪਿਛਲੇ ਦਿਨੀਂ ਆਈਆਂ ਸਨ । ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।

 

View this post on Instagram

 

A post shared by DILJIT DOSANJH (@diljitdosanjh)

You may also like