ਸੋਨਮ ਬਾਜਵਾ ਨੇ ਕਰਤਾ ਉਹੀਂ ਕੰਮ ਜਿਸ ਤੋਂ ਦਿਲਜੀਤ ਦੋਸਾਂਝ ਡਰਦਾ ਪਿਆ ਸੀ, ਦੇਖੋ ਵੀਡੀਓ

written by Lajwinder kaur | November 03, 2021 05:09pm

ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ( DILJIT DOSANJH) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਰ ਰਹਿੰਦੇ ਹਨ। ਏਨੀਂ ਦਿਨੀਂ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਕੈਨੇਡਾ ਪਹੁੰਚੇ ਹੋਏ ਨੇ। ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਵੀਜ਼ਟ ਦੇ ਮਿਲ ਰਹੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੂਬ ਮਸਤੀ ਵੀ ਕਰ ਰਹੇ ਹਨ। ਅਜਿਹੇ ਚ ਦੋਵਾਂ ਦਾ ਇੱਕ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

feature image of shehnaaz gill and diljit dosanjh new song saroor out now

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉਨ੍ਹਾਂ ਦੇ ਨਾਲ ਸੋਨਮ ਬਾਜਵਾ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਬਹੁਤ ਹੀ ਫਨੀ ਕੈਪਸ਼ਨ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘#HonslaRakh ਕੈਮਰਾ ਉੱਤੇ ਚੁੱਕਣ ਨੂੰ ਕਿਹਾ ਸੀ ਪੁੱਟਾ ਹੀ ਕਰਤਾ .. @sonambajwa ਸੋਨਮ ਬਾਜਵਾ ਨੇ ਓਹੀ ਕੰਮ ਕਿੱਤਾ ਜਿਤੋਂ ਮੈਂ ਡਰਦਾ ਸੀ..ਐਨੀ ਹਾਓ ਮਿੱਟੀ ਪਾਓ ਇਨਜੁਆਏ ਹੌਸਲਾ ਰੱਖ ਫ਼ਿਲਮ ਪਰਿਵਾਰ ਦੇ ਨਾਲ’ । ਵੀਡੀਓ ‘ਚ ਦੇਖ ਸਕਦੇ ਹੋਏ ਸੋਨਮ ਬਾਜਵਾ ਮੋਬਾਇਲ ਕੈਮਰੇ ਦੇ ਨਾਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀਡੀਓ ਬਣਾ ਰਹੀ ਸੀ, ਦਿਲਜੀਤ ਦੋਸਾਂਝ ਸੋਨਮ ਨੂੰ ਕਹਿੰਦਾ ਹੈ ਕਿ ਫੋਨ ਉਪਰ ਚੱਕ ਲੈ ਪਰ ਸੋਨਮ ਤੋਂ ਫੋਨ ਹੀ ਉਲਟਾ ਹੋ ਜਾਂਦਾ ਹੈ। ਜਿਸ ਤੋਂ ਬਾਅਦ ਸਾਰੇ ਹੀ ਹੱਸਣ ਲੱਗ ਜਾਂਦੇ ਨੇ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

diljit dosanjh surpised visits in canada cinema hall with sonam bajwa

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਜਵਾਕਾਂ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ‘Halloween’, ਦੇਖੋ ਵੀਡੀਓ ਕਿਉਂ ਇਸ ਵਾਰ ਸ਼ਿੰਦੇ ਨੂੰ ਪਿਆ ਭੱਜਣਾ

ਦੱਸ ਦਈਏ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਅਤੇ ਸ਼ਿੰਦਾ ਗਰੇਵਾਲ ਏਨੀਂ ਦਿਨੀ ਫ਼ਿਲਮ ਹੌਸਲਾ ਰੱਖ ਚ ਨਜ਼ਰ ਆ ਰਹੇ ਨੇ। ਇਸ ਫ਼ਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੇ ਬਾਕਸ ਆਫਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।

 

View this post on Instagram

 

A post shared by DILJIT DOSANJH (@diljitdosanjh)

You may also like