Advertisment

ਫ਼ਿਲਮ ਅਰਜੁਨ ਪਟਿਆਲਾ ‘ਚ ਦਿਲਜੀਤ ਦੋਸਾਂਝ ਤੋਂ ਲੈ ਕੇ ਬਾਕੀ ਸਿਤਾਰਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਪੋਸਟਰ

author-image
By Lajwinder kaur
New Update
ਫ਼ਿਲਮ ਅਰਜੁਨ ਪਟਿਆਲਾ ‘ਚ ਦਿਲਜੀਤ ਦੋਸਾਂਝ ਤੋਂ ਲੈ ਕੇ ਬਾਕੀ ਸਿਤਾਰਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਪੋਸਟਰ
Advertisment
ਪੰਜਾਬੀ ਸਟਾਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜੋ ਕਿ ਬਾਲੀਵੁੱਡ ਦੀ ਫ਼ਿਲਮ ‘ਅਰਜੁਨ ਪਟਿਆਲਾ’ ਦੇ ਨਾਲ 26 ਜੁਲਾਈ ਨੂੰ ਸਿਲਵਰ ਸਕਰੀਨ ਉੱਤੇ ਨਜ਼ਰ ਆਉਣ ਵਾਲੇ ਹਨ। ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਮੁੱਖ ਕਿਰਦਾਰਾਂ ਦੀ ਫਰਸਟ ਲੁੱਕ ਵਾਲੇ ਪੋਸਟਰ ਸਾਹਮਣੇ ਆ ਚੁੱਕੇ ਹਨ। ਜੀ ਹਾਂ ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕੀਤੇ ਨੇ।
Advertisment
ਦਿਲਜੀਤ ਦੋਸਾਂਝ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#ArjunPatiala, muscular nahi cute... With you. For you. Always...’ ਇਸ ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ‘ਚ ਉਨ੍ਹਾਂ ਦੀ ਵੱਖਰੀ ਹੀ ਸਟਾਇਲ ਲੁੱਕ ਦੇਖਣ ਨੂੰ ਮਿਲ ਰਹੀ ਹੈ। ਜਦੋਂ ਕੇ ਅਦਾਕਾਰਾ ਕ੍ਰਿਤੀ ਸੈਨਨ ਰਿਪੋਟਰ ਵਾਲੀ ਲੁੱਕ ‘ਚ ਨਜ਼ਰ ਆ ਰਹੀ ਹੈ। ਜੇ ਗੱਲ ਕਰੀਏ ਵਰੁਣ ਸ਼ਰਮਾ ਦੀ ਤਾਂ ਉਹ ਵੀ ਦਿਲਜੀਤ ਦੋਸਾਂਝ ਦੇ ਮਿੱਤਰ ਤੇ ਪੁਲਿਸ ਕਰਮਚਾਰੀ ਦਾ ਰੋਲ ਨਿਭਾ ਰਹੇ ਨੇ।
Advertisment
ਹੋਰ ਵੇਖੋ:ਗੈਰੀ ਸੰਧੂ ਦੀ ਮਿੱਠੀ ਆਵਾਜ਼ ‘ਚ ਰਿਲੀਜ਼ ਹੋਇਆ ‘ਲਾਈਏ ਜੇ ਯਾਰੀਆਂ’ ਦਾ ਨਵਾਂ ਗੀਤ ‘ਮੇਰੀ ਆਕੜ’, ਦੇਖੋ ਵੀਡੀਓ
ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਪੁਲਿਸ ਵਾਲੇ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਕਮੇਡੀ ਦੇ ਨਾਲ ਭਰਪੂਰ ਇਸ ਫ਼ਿਲਮ ਨੂੰ ਰੋਹਿਤ ਜੁਗਰਾਜ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਭੂਸ਼ਨ ਕੁਮਾਰ, ਦਿਨੇਸ਼ ਵਿਜਾਨ, ਕ੍ਰਿਸ਼ਨ ਕੁਮਾਰ ਅਤੇ ਸੰਦੀਪ ਲੇਜ਼ਲ। ਅਰਜੁਨ ਪਟਿਆਲਾ ਨੂੰ ਮਡਡੌਕ ਫ਼ਿਲਮਜ਼ ਦੇ ਬੈਨਰ ਹੇਠ 26 ਜੁਲਾਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਪੰਜਾਬੀ ਫ਼ਿਲਮ ਛੜਾ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਉਨ੍ਹਾਂ ਦੀ ਛੜਾ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment