ਦਿਲਜੀਤ ਦੋਸਾਂਝ ਤੇ ਸ਼ਿੰਦਾ ਦਾ ਇਹ ਨਵਾਂ ਮਸਤੀ ਵਾਲਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | March 30, 2021

ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਨੀਂ ਦਿਨੀਂ ਉਹ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਹੌਸਲਾ ਰੱਖ ਦੀ ਸ਼ੂਟਿੰਗ ਕਰ ਰਹੇ ਨੇ। ਬਿਜ਼ੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਾਲ ਕਲਾਕਾਰ ਸ਼ਿੰਦੇ ਨਾਲ ਇੱਕ ਵੀਡੀਓ ਪੋਸਟ ਕੀਤਾ  ਹੈ।

diljit dosanjh and shinda grewal image

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਸਾਂਝਾ ਕੀਤਾ ਨਵਾਂ ਵੀਡੀਓ, ਆਪਣੀ ਕਾਤਿਲ ਅਦਾਵਾਂ ਦੇ ਨਾਲ ਢਾਹ ਰਹੀ ਹੈ ਕਹਿਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

inside image of diljit doanjh with sinda
ਇਸ ਵੀਡੀਓ 'ਚ ਸ਼ਿੰਦਾ ਤੇ ਦਿਲਜੀਤ ਦੋਸਾਂਝ ਮਸਤੀ ਵਾਲੇ ਅੰਦਾਜ਼ ਚ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਿਚਕਾਰਲੇ ਬੇਟੇ ਸ਼ਿੰਦੇ ਦੀ ਤਾਂ ਉਹ ਆਪਣੀ ਕਿਊਟ ਤੇ ਚੁਲਬੁਲੇ ਸੁਭਾਅ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਹੀ ਰਹਿੰਦਾ ਹੈ।

poster of diljit dosanjh and shinda grewal

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ਹੈ- 'ਵਧੀਆ ਪਿਤਾ ਅਤੇ ਪੁੱਤਰ

@iamshindagrewal.... P.S – ਇਸ ਸਟੰਟ ਦੀ ਵਰਤੋਂ ਘਰ 'ਚ ਨਾ ਕਰੋ....ਇਸ ਸ਼ੂਟ ਨੂੰ ਬਹੁਤ ਹੀ ਪੇਸ਼ੇਵਰ ਮਾਹਿਰਾਂ ਵੱਲੋਂ ਪੇਸ਼ ਕੀਤਾ ਗਿਆ ਹੈ’। ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਦੇਖ ਚੁੱਕੇ ਨੇ ਤੇ ਚਾਰ ਲੱਖ ਤੋਂ ਵੱਧ ਲਾਈਕਸ ਵੀ ਆ ਚੁੱਕੇ ਨੇ। ਦੱਸ ਦਈਏ ਦਿਲਜੀਤ ਦੋਸਾਂਝ ਤੇ ਸ਼ਿੰਦਾ ਪੰਜਾਬੀ ਫ਼ਿਲਮ ਹੌਸਲਾ ਰੱਖ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਵੀ ਅਦਾਕਾਰੀ ਦੇ ਜਲਵੇ ਬਿਖੇਰਦੀਆਂ ਹੋਈਆਂ ਨਜ਼ਰ ਆਉਣਗੀਆਂ।

 

View this post on Instagram

 

A post shared by DILJIT DOSANJH (@diljitdosanjh)

You may also like