ਦਿਲਜੀਤ ਦੋਸਾਂਝ ਨੇ ਆਪਣੀ ਪੁਰਾਣੀ ਗਰਲ ਫ੍ਰੈਂਡ ਦੀ ਤਸਵੀਰ ਕੀਤੀ ਸਾਂਝੀ,ਕਿਹਾ ਘਰ 'ਚ ਨਾ ਕਰਿਓ ਕੋਸ਼ਿਸ਼,ਹੋ ਸਕਦਾ ਹੈ ਬੁਰਾ ਅੰਜਾਮ

written by Shaminder | December 09, 2019

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਦਿਲਜੀਤ ਦੋਸਾਂਝ ਨਾਲ ਕੋਈ ਅਦਾਕਾਰਾ ਨਜ਼ਰ ਆ ਰਹੀ ਹੈ । ਇਹ ਤਸਵੀਰ ਉਨ੍ਹਾਂ ਦੇ ਨਵੇਂ ਗੀਤ ਦੇ ਸ਼ੂਟ ਦੀ ਹੈ,ਜਿਸ 'ਚ ਉਨ੍ਹਾਂ ਦੇ ਨਾਲ ਸੋਨਮ ਬਾਜਵਾ ਨਜ਼ਰ ਆ ਰਹੇ ਨੇ ।ਇਹ ਇੱਕ ਭੰਗੜਾ ਸੌਂਗ ਹੈ ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਹੈ ।ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਦਿਲਜੀਤ ਦੋਸਾਂਝ ਨੇ ਲਿਖਿਆ ਕਿ "ਜਦੋਂ ਮੈਂ ਆਪਣੀ ਪੁਰਾਣੀ ਗਰਲ ਫ੍ਰੈਂਡ ਵੱਲ ਵੇਖਦਾ,ਪਰ ਇਸ ਨੂੰ ਆਪਣੇ ਘਰ 'ਚ ਟਰਾਈ ਨਹੀਂ ਕਰਨਾ ਨਹੀਂ ਤਾਂ ਵੇਲਣਾ ਪੈ ਸਕਦਾ"।

ਹੋਰ ਵੇਖੋ:ਕੀ ਇਸ ਕਾਰਨ ਦਿਲਜੀਤ ਦੋਸਾਂਝ ਦੀਆਂ ਫ਼ਿਲਮਾਂ ਹੁੰਦੀਆਂ ਹਨ ਹਿੱਟ !

https://www.instagram.com/p/B5zKykXFHkw/

ਜੀ ਹਾਂ ਦਿਲਜੀਤ ਦੋਸਾਂਝ ਨੇ ਆਪਣੀ ਪੁਰਾਣੀ ਗਰਲ ਫ੍ਰੈਂਡ ਦੀ ਇਸ ਤਸਵੀਰ ਨੂੰ ਸਾਂਝੇ ਕਰਦਿਆਂ ਹੋਇਆਂ ਆਪਣੇ ਫੈਨਸ ਨੂੰ ਇਹ ਚਿਤਾਵਨੀ ਵੀ ਦਿੱਤੀ ਕਿ ਜੇ ਤੁਹਾਡੀ ਕੋਈ ਪੁਰਾਣੀ ਗਰਲ ਫ੍ਰੈਂਡ ਹੈ ਤਾਂ ਫਿਰ ਤੁਸੀਂ ਆਪਣੇ ਘਰ ਵਿੱਚ ਉਸਦੀ ਤਸਵੀਰ ਜਾਂ ਉਸ ਨੂੰ ਵੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੇਲਣੇ ਨਾਲ ਮਾਰ ਪੈ ਸਕਦੀ ਹੈ ।ਦਿਲਜੀਤ ਦੋਸਾਂਝ ਅਕਸਰ ਲੱਗਦਾ ਹੈ ਕਿ ਹਾਸੇ ਠੱਠੇ ਦੇ ਮੂਡ 'ਚ ਨੇ  ।

https://www.instagram.com/p/B5zwzNOF9lU/

ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਉਨ੍ਹਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਅਕਸ਼ੇ ਕੁਮਾਰ,ਕਿਆਰਾ ਅਡਵਾਨੀ ਅਤੇ ਕਰੀਨਾ ਕਪੂਰ ਨਾਲ ਜਲਦ ਹੀ ਉਨ੍ਹਾਂ ਦੀ ਨਵੀਂ ਫ਼ਿਲਮ 'ਗੁੱਡ ਨਿਊਜ਼' ਰਿਲੀਜ਼ ਹੋਣ ਜਾ ਰਹੀ ਹੈ ।

https://www.instagram.com/p/B5zWAJBlnRb/

ਇਸ ਫ਼ਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਚਰਚਾ 'ਚ ਹਨ ਅਤੇ ਇਸ ਫ਼ਿਲਮ ਦਾ ਪਿਛਲੇ ਦਿਨੀਂ ਟ੍ਰੇਲਰ ਸਾਹਮਣੇ ਆਇਆ ਸੀ ਜਿਸ ਨੂੰ ਕਿ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਅਗਲੇ ਸਾਲ ਦਿਲਜੀਤ ਦੋਸਾਂਝ ਦੀ ਨਿਮਰਤ ਖਹਿਰਾ ਦੇ ਨਾਲ ਜੋੜੀ ਫ਼ਿਲਮ ਵੀ ਆ ਰਹੀ ਹੈ ।

https://www.instagram.com/p/B5zKykXFHkw/

ਜਿਸ 'ਚ ਰੀਅਲ ਲਾਈਫ ਦੇ ਇਹ ਦੋਵੇਂ ਗਾਇਕ ਰੀਲ ਲਾਈਫ 'ਚ ਵੀ ਗਾਇਕਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆaੁਣਗੇ ।

You may also like