ਕਿਹੜੀ ਕਾਰ ਵਿੱਚ ਦਿਲਜੀਤ ਦੋਸਾਂਝ ਆਪਣੇ ਭਰਾ ਨਾਲ ਖੇਡਦੇ ਰਹੇ ?

Written by  Rajan Sharma   |  August 13th 2018 02:37 PM  |  Updated: August 13th 2018 02:37 PM

ਕਿਹੜੀ ਕਾਰ ਵਿੱਚ ਦਿਲਜੀਤ ਦੋਸਾਂਝ ਆਪਣੇ ਭਰਾ ਨਾਲ ਖੇਡਦੇ ਰਹੇ ?

ਦਿਲਜੀਤ ਦੋਸਾਂਝ diljit dosanjh ਜੋ ਕਿ ਅੱਜ ਇੱਕ ਮੁਕਾਮ ਤੇ ਪਹੁੰਚ ਚੁੱਕੇ ਹਨ ਇਸ ਪਿੱਛੇ ਉਹਨਾਂ ਦੀ ਮਿਹਨਤ ਬੋਲਦੀ ਹੈ| ਦਿਲਜੀਤ ਦਾ ਪਾਲੀਵੁੱਡ pollywood ਤੋਂ ਬਾਲੀਵੁੱਡ ਤੱਕ ਦਾ ਸਫ਼ਰ ਬੜਾ ਹੀ ਸ਼ਾਨਦਾਰ ਰਿਹਾ ਹੈ ਇਹ ਅਸੀ ਉਹਨਾਂ ਦੇ ਕੰਮ ਦੇਖਕੇ ਕਹਿ ਸਕਦੇ ਹਨ| ਆਪਣੇ ਟੈਲੇੰਟ ਲਈ ਉਹ ਦੇਸ਼ਭਰ 'ਚ ਹੀ ਨਹੀਂ ਸਗੋਂ ਹੁਣ ਤਾਂ ਦੁਨੀਆ ਭਰ ਵਿੱਚ ਮਸ਼ਹੂਰ ਹਨ| ਦਿਲਜੀਤ ਇੱਕ ਬੜੇ ਹੀ ਚੁਲਬੁਲੇ ਅਤੇ ਹਾਸਾ ਮਜ਼ਾਕ ਕਰਨ ਵਾਲੇ ਵਿਅਕਤੀ ਹਨ| ਆਪਣੇ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿਣਾ ਉਹਨਾਂ ਨੂੰ ਬੇਹੱਦ ਪਸੰਦ ਹੈ| ਹਾਲ ਹੀ ਵਿੱਚ ਉਹਨਾਂ ਦੀ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਆਪਣੀ ਜ਼ਿੰਦਗੀ ਦੇ ਕੁਝ ਗੱਲਾਂ ਨੂੰ ਫੈਨਸ ਨਾਲ ਸਾਂਝਾ ਕੀਤਾ ਹੈ|ਦਿਲਜੀਤ ਨੇ ਦੱਸਿਆ ਕਿ "ਉਹਨਾਂ ਕੋਲ ਸਭ ਤੋਂ ਪਹਿਲੀ ਕਾਰ ਮਾਰੂਤੀ ਜ਼ੈਨ ਸੀ| ਦਿਲਜੀਤ ਨੇ ਦੱਸਿਆ ਕਿ ਜਦੋ ਉਹਨਾਂ ਘਰ ਲਾਈਟ ਚੱਲ ਜਾਂਦੀ ਸੀ ਤਾਂ ਉਹ ਕਾਰ ਵਿੱਚ ਹੀ ਏ ਸੀ ਚਲਾਕੇ ਬੈਠ ਜਾਂਦੇ ਸੀ| ਕਿਊ ਕਿ ਉਸ ਵੇਲ਼ੇ ਉਹਨੇ ਹੀ ਪੈਸੇ ਸੀ ਕਿ ਜਾਂ ਤਾਂ ਕਾਰ ਲੈ ਲੈਂਦੇ ਜਾਂ ਫਿਰ ਘਰ ਜਨਰੇਟਰ ਲਗਵਾ ਲੈਂਦੇ"|

https://www.instagram.com/p/BmXfMKGlkR5/?taken-by=instantpollywoodvideos

ਇਸ ਤੋਂ ਇਲਾਵਾ ਦਿਲਜੀਤ ਨੇ ਦੱਸਿਆ ਕਿ ਸਭ ਨੂੰ ਅੰਮ੍ਰਿਤਸਰ ਜਰੂਰ ਜਾਣਾ ਚਾਹੀਦਾ ਹੈ ਅਤੇ ਦਰਬਾਰ ਸਾਹਿਬ ਮੱਥਾ ਜਰੂਰ ਟੇਕਣਾ ਚਾਹੀਦਾ ਹੈ| ਦਿਲਜੀਤ diljit dosanjh ਨੇ ਦੱਸਿਆ ਕਿ ਉਹਨਾਂ ਨੂੰ ਲਿਖਣਾ ਨਹੀਂ ਆਂਦਾ ਉਹਨਾਂ ਨੂੰ ਸ਼ੁਰੂ ਤੋਂ ਹੀ ਲਿਖਣ ਦਾ ਸ਼ੌਂਕ ਸੀ ਪਰ ਉਹ ਲਿਖ ਨਹੀਂ ਪਾਏ ਤੇ ਹੁਣ ਉਹ ਆਪਣੇ ਵਿੱਚ ਲਿਖਣ ਦਾ ਟੈਲੇੰਟ ਵੀ ਲਿਆਉਣਾ ਚਾਹੁੰਦੇ ਹਨ|

Diljit

ਫੈਨਸ ਨੂੰ ਉਹ ਆਪਣੀ ਜ਼ਿੰਦਗੀ ਵਿੱਚ ਕਿ ਸਮਝਦੇ ਹਨ ਇਸ ਬਾਰੇ ਉਹਨਾਂ ਕੋਲੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਉੱਤਰ ਸੀ ਕਿ " ਉਹਨਾਂ ਦਾ ਪਰਿਵਾਰ"| ਦਿਲਜੀਤ diljit dosanjh ਨੂੰ ਮਹਾਭਾਰਤ ਦੇਖਣਾ ਛੋਟੇ ਹੁੰਦੇ ਤੋਂ ਹੀ ਬਹੁਤ ਪਸੰਦ ਹੈ|

ਦਿਲਜੀਤ diljit dosanjh ਦੇ ਅੱਜ ਤੱਕ ਜਿੰਨੇ ਵੀ ਗੀਤ ਅਤੇ ਫ਼ਿਲਮਾਂ ਆਈਆਂ ਹਨ ਸੱਭ ਨੂੰ ਹੀ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ | ਹਾਲ ਹੀ ਵਿੱਚ ਇਹਨਾਂ ਦੀ ਇੱਕ ਐਲਬੰਬ ”ਕੌਂਫੀਡੈਂਸ਼ਲ” punjabi song ਆਈ ਸੀ ਵੈਸੇ ਤਾਂ ਉਸ ਐਲਬੰਬ ਦੇ ਸਾਰੇ ਗੀਤਾਂ ਨੂੰ ਹੀ ਕਾਫੀ ਪਸੰਦ ਕੀਤਾ ਗਿਆ ਸੀ ਪਰ ਉਸ ਐਲਬੰਬ ਦਾ ਗੀਤ ” ਹਾਈ ਐਂਡ ” ਜਿਸਨੂੰ ਕਿ ਯੂਟਿਊਬ ਤੇ 60 ਮਿਲੀਆਂ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ| ਅੱਜ ਕੱਲ ਦਿਲਜੀਤ ਆਪਣੇ ਇੰਸਟਾਗ੍ਰਾਮ ਤੇ ਕੁਝ ਫੋਟੋਆਂ ਅਤੇ ਵੀਡੀਓ ਸਾਂਝਾ ਕਰ ਰਹੇ ਹਨ ਜਿਸ ਵਿੱਚ ਇੱਕ ਗੱਲ ਹੀ ਦੁਬਾਰਾ ਦੁਬਾਰਾ ਦੁਹਰਾਈ ਹੈ ਅਤੇ ਉਹ ਹੈ “ਪੁੱਤ ਜੱਟ ਦਾ” punjabi song ਜੋ ਕਿ ਲੱਗਦਾ ਹੈ ਉਹਨਾਂ ਦਾ ਅੱਗਲਾ ਆਉਣ ਵਾਲਾ ਗੀਤ ਹੋ ਸਕਦਾ ਹੈ| ਆਪਣੀਆਂ ਇਹਨਾਂ ਸਾਰੀਆਂ ਪੋਸਟਾਂ ਵਿੱਚ ਦਿਲਜੀਤ diljit dosanjh ਬੜੇ ਹੀ ਚਮਕੀਲੇ ਕੱਪੜਿਆਂ ਅਤੇ ਗਹਿਣਿਆਂ ਵਿੱਚ ਨਜ਼ਰ ਆ ਰਹੇ ਹਨ|

https://www.instagram.com/p/BmWdx5FBGGi/?taken-by=diljitdosanjh

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network