ਦਿਲਜੀਤ ਦੋਸਾਂਝ ਨੇ ਕੀਤਾ ਆਪਣੇ ਨਵੇਂ ਗੀਤ ‘STRANGER’ ਦਾ ਐਲਾਨ

written by Lajwinder kaur | January 19, 2020

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਇਸ ਸਾਲ ਦਾ ਪਹਿਲਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਜੀ ਹਾਂ ਉਹ ਸਟਰੈਂਜਰ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਆਪਣੇ ਨਵੇਂ ਗੀਤ ਦਾ  ਪੋਸਟਰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਹੈ, ‘? ? ? ? ? ? ? ? ਬਹਤੁ ਜਲਦ...ਸਟਰੈਂਜਰ ਨਾਲ ਹੋ ਗਿਆ ਪਿਆਰ..’ ਦਰਸ਼ਕਾਂ ਦੇ ਨਾਲ ਪੰਜਾਬੀ ਕਲਾਕਾਰ ਵੀ ਕਮੈਂਟਸ ਕਰਕੇ ਵਧਾਈਆਂ ਦੇ ਰਹੇ ਹਨ।

ਹੋਰ ਵੇਖੋ:ਕਰਨ ਔਜਲਾ ਆਪਣੇ ਬਰਥਡੇਅ ਵਾਲੇ ਦਿਨ 'ਤੇ ਦਰਸ਼ਕਾਂ ਨੂੰ ਦੇਣਗੇ ਨਵੇਂ ਗੀਤ ਦਾ ਤੋਹਫਾ, ਸ਼ੇਅਰ ਕੀਤਾ ਪੋਸਟਰ ਇਸ ਗੀਤ 'ਚ ਦਿਲਜੀਤ ਦੋਸਾਂਝ ਦਾ ਸਾਥ ਦੇਣਗੇ ਗਾਇਕਾ ਸਿਮਰ ਕੌਰ। ਇਸ ਗੀਤ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਦਿਲਜੀਤ ਦੋਸਾਂਝ ਤੇ ਰੂਪੀ ਗਿੱਲ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁਖ ਹੋ ਜਾਵੇਗਾ।
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਹਾਲ ਹੀ  'ਚ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ਰਿਲੀਜ਼ ਹੋਈ ਹੈ। ਗੁੱਡ ਨਿਊਜ਼ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ 18 ਦਿਨਾਂ ‘ਚ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਜੋੜੀ’ ਤੇ ਬਾਲੀਵੁੱਡ ‘ਫ਼ਿਲਮ ਸੂਰਜ ਪੇ ਮੰਗਲ ਭਾਰੀ’ ‘ਚ ਵੀ ਨਜ਼ਰ ਆਉਣਗੇ।

0 Comments
0

You may also like