ਦਿਲਜੀਤ ਦੋਸਾਂਝ ਨੇ ਕੀਤਾ ਆਪਣੇ ਨਵੇਂ ਗੀਤ ‘STRANGER’ ਦਾ ਐਲਾਨ

Written by  Lajwinder kaur   |  January 19th 2020 12:49 PM  |  Updated: January 19th 2020 12:49 PM

ਦਿਲਜੀਤ ਦੋਸਾਂਝ ਨੇ ਕੀਤਾ ਆਪਣੇ ਨਵੇਂ ਗੀਤ ‘STRANGER’ ਦਾ ਐਲਾਨ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਇਸ ਸਾਲ ਦਾ ਪਹਿਲਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਜੀ ਹਾਂ ਉਹ ਸਟਰੈਂਜਰ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਆਪਣੇ ਨਵੇਂ ਗੀਤ ਦਾ  ਪੋਸਟਰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਹੈ, ‘? ? ? ? ? ? ? ? ਬਹਤੁ ਜਲਦ...ਸਟਰੈਂਜਰ ਨਾਲ ਹੋ ਗਿਆ ਪਿਆਰ..’

ਦਰਸ਼ਕਾਂ ਦੇ ਨਾਲ ਪੰਜਾਬੀ ਕਲਾਕਾਰ ਵੀ ਕਮੈਂਟਸ ਕਰਕੇ ਵਧਾਈਆਂ ਦੇ ਰਹੇ ਹਨ।

ਹੋਰ ਵੇਖੋ:ਕਰਨ ਔਜਲਾ ਆਪਣੇ ਬਰਥਡੇਅ ਵਾਲੇ ਦਿਨ 'ਤੇ ਦਰਸ਼ਕਾਂ ਨੂੰ ਦੇਣਗੇ ਨਵੇਂ ਗੀਤ ਦਾ ਤੋਹਫਾ, ਸ਼ੇਅਰ ਕੀਤਾ ਪੋਸਟਰ

ਇਸ ਗੀਤ 'ਚ ਦਿਲਜੀਤ ਦੋਸਾਂਝ ਦਾ ਸਾਥ ਦੇਣਗੇ ਗਾਇਕਾ ਸਿਮਰ ਕੌਰ। ਇਸ ਗੀਤ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਦਿਲਜੀਤ ਦੋਸਾਂਝ ਤੇ ਰੂਪੀ ਗਿੱਲ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁਖ ਹੋ ਜਾਵੇਗਾ।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਹਾਲ ਹੀ  'ਚ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ਰਿਲੀਜ਼ ਹੋਈ ਹੈ। ਗੁੱਡ ਨਿਊਜ਼ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ 18 ਦਿਨਾਂ ‘ਚ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਜੋੜੀ’ ਤੇ ਬਾਲੀਵੁੱਡ ‘ਫ਼ਿਲਮ ਸੂਰਜ ਪੇ ਮੰਗਲ ਭਾਰੀ’ ‘ਚ ਵੀ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network