ਪੰਜਾਬੀ ਫ਼ਿਲਮ ‘ਜੋੜੀ’ 2021 ‘ਚ ਕਰੇਗੀ ਦਰਸ਼ਕਾਂ ਦਾ ਮਨੋਰੰਜਨ, ਦਿਲਜੀਤ ਦੋਸਾਂਝ ਦੀ ਇਹ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ

written by Lajwinder kaur | December 31, 2020

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਰਾਰ ਫ਼ਿਲਮ ਜੋੜੀ, ਜਿਸ ਦੀ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਕਰਕੇ ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਪਾ ਦਿੱਤਾ ਸੀ । ਪਰ ਹੁਣ ਦਿਲਜੀਤ ਦੋਸਾਂਝ ਨੇ ਨਵੀਂ ਪੋਸਟ ਪਾ ਕੇ ਫ਼ਿਲਮ ਦੀ ਨਵੀਂ ਰਿਲੀਜ਼ ਦੇ ਸੰਕੇਤ ਦਿੱਤੇ ਨੇ ।  inside pic of diljit dosanjh and nimrat khaira ਹੋਰ ਪੜ੍ਹੋ : ਹਾਰਦਿਕ ਤੇ ਨਤਾਸ਼ਾ ਦਾ ਬੇਟਾ ‘AGASTYA’ ਹੋਇਆ ਪੰਜ ਮਹੀਨੇ ਦਾ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ
ਜੀ ਹਾਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਤੋਂ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਜੋੜੀ 2021 ‘ਚ ਤੇ ਨਾਲ ਹੀ ਫ਼ਿਲਮ ਦੀ ਸਟਾਰਕਾਸਟ ਨੂੰ ਟੈਗ ਕੀਤਾ ਹੈ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਤਿੰਨ ਲੱਖ ਤੋਂ ਵੱਧ ਲਾਈਕਸ ਕੁਝ ਹੀ ਸਮੇਂ ‘ਚ ਆ ਚੁੱਕੇ ਨੇ । ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਵੀ ਖੂਬ ਸ਼ੇਅਰ ਹੋ ਰਹੀ ਹੈ। inside pic of diljit's instagram post about jodi ਇਹ ਫ਼ਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਤੇ ਦੋਸਾਂਝਾਵਾਲਾ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਜੋੜੀ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਤੇ ਉਨ੍ਹਾਂ ਦੇ ਨਿਰਦੇਸ਼ਨ ਦੇ ਰੇਖ-ਦੇਖ ਹੇਠ ਹੀ ਤਿਆਰ ਕੀਤੀ ਗਈ ਹੈ। diljit's pic  

 
View this post on Instagram
 

A post shared by DILJIT DOSANJH (@diljitdosanjh)

0 Comments
0

You may also like