Advertisment

ਸ਼ੋਸ਼ਲ ਮੀਡੀਆ ‘ਤੇ ਛਾਈ ਦਿਲਜੀਤ ਦੋਸਾਂਝ ਤੇ ਇਵਾਂਕਾ ਟਰੰਪ ਦੀ ਤਸਵੀਰ, ਇਵਾਂਕਾ ਨੇ ਟਵੀਟ ਕਰ ਪੰਜਾਬੀ ਗਾਇਕ ਨੂੰ ਦਿੱਤਾ ਇਹ ਜਵਾਬ

author-image
By Lajwinder kaur
New Update
ਸ਼ੋਸ਼ਲ ਮੀਡੀਆ ‘ਤੇ ਛਾਈ ਦਿਲਜੀਤ ਦੋਸਾਂਝ ਤੇ ਇਵਾਂਕਾ ਟਰੰਪ ਦੀ ਤਸਵੀਰ, ਇਵਾਂਕਾ ਨੇ ਟਵੀਟ ਕਰ ਪੰਜਾਬੀ ਗਾਇਕ ਨੂੰ ਦਿੱਤਾ ਇਹ ਜਵਾਬ
Advertisment
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿਨ੍ਹਾਂ ਦੀ ਇੱਕ ਪੋਸਟ ਸ਼ੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਜੀ ਹਾਂ ਉਨ੍ਹਾਂ ਨੇ ਆਪਣੀ ਇੱਕ ਫੋਟੋ ਇਵਾਂਕ ਟਰੰਪ ਦੇ ਨਾਲ ਐਡਿਟ ਕਰਕੇ ਟਵਿੱਟਰ ‘ਤੇ ਪੋਸਟ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ, ‘ਮੈਂ ਤੇ ਇਵਾਂਕਾ ਪਿੱਛੇ ਹੀ ਪੈ ਗਈ ਕਹਿੰਦੀ ਤਾਜ ਮਹਿਲ ਜਾਣਾ ਤਾਜ ਮਹਿਲ ਜਾਣਾ.. ਮੈਂ ਫਿਰ ਲੈ ਗਿਆ ਹੋਰ ਕੀ ਕਰਦਾ ...’
 
View this post on Instagram
 

Sado HUN SADO Mere ton..? Jehde Photoshop Keh Rahe c .. ?? Aa Geya @ivankatrump Da Jawab ? EH DOSANJHANWALA BUGGE ?

A post shared by DILJIT DOSANJH (@diljitdosanjh) on

Advertisment
ਫੋਟੋ ‘ਚ ਦੇਖ ਸਕਦੇ ਹੋ ਕਿ ਇਵਾਂਕਾ ਟਰੰਪ ਤੇ ਦਿਲਜੀਤ ਦੋਸਾਂਝ ਤਾਜ ਮਹਿਲ ਦੇ ਸਾਹਮਣੇ ਵਾਲੇ ਬੈਚ ‘ਤੇ ਬੈਠੇ ਹੋਏ ਨਜ਼ਰ ਆ ਰਹੇ ਨੇ । ਇਸ ਪੋਸਟ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।  
Advertisment
ਹੋਰ ਵੇਖੋ:ਟਾਈਗਰ ਸ਼ਰਾਫ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ‘ਹੀਰੋਪੰਤੀ 2’ ਦੇ ਫਰਸਟ ਲੁੱਕ ਨੂੰ ਕੁਝ ਹੀ ਘੰਟਿਆਂ ‘ਚ ਆਏ ਇੱਕ ਮਿਲੀਅਨ ਤੋਂ ਵੱਧ ਲਾਈਕਸ ਇਵਾਂਕ ਟਰੰਪ ਵੀ ਦਿਲਜੀਤ ਦੋਸਾਂਝ ਦੇ ਟਵੀਟ ਨੂੰ ਰੀਪੋਸਟ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਪਾਈ ਤੇ ਉਨ੍ਹਾਂ ਨੇ ਵੀ ਮਸਤੀ ਕਰਦੇ ਹੋਏ ਲਿਖਿਆ, ‘ਦਿਲਜੀਤ ਦੋਸਾਂਝ ਮੈਨੂੰ ਸ਼ਾਨਦਾਰ ਤਾਜ ਮਹਿਲ ਦਿਖਾਉਣ ਲਈ ਧੰਨਵਾਦ ! ਇਹ ਇੱਕ ਅਜਿਹਾ ਅਨੁਭਵ ਸੀ ਜਿਨ੍ਹਾਂ ਮੈਂ ਕਰਦੇ ਭੁੱਲ ਨਹੀਂ ਪਾਵਾਂਗੀ ।’   ਦਿਲਜੀਤ ਨੇ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ, ‘OMG ਅਥਿਤਿ ਦੇਵੋ ਭਵ, ਥੈਂਕਸ @IvankaTrump ਮੈਂ ਹਰ ਕਿਸੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਫੋਟੋਸ਼ੌਪ ਨਹੀਂ ਹੈ । ਜਲਦ ਹੀ ਤੁਹਾਨੂੰ ਮਿਲਦਾ ਹਾਂ...Next Visit LUDHIANA For Sure, ਹੁਣ ਕਰ ਲੋ ਗੱਲ’ । ਫੈਨਜ਼ ਨੂੰ ਦਿਲਜੀਤ ਦੋਸਾਂਝ ਤੇ ਇਵਾਂਕਾ ਟਰੰਪ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਇਹ ਤਸਵੀਰ ਇੰਟਰਨੈੱਟ ‘ਤੇ ਛਾਈ ਹੋਈ ਹੈ ।publive-image ਦੱਸ ਦਈਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਪਿਛਲੇ ਮਹੀਨੇ ਭਾਰਤੀ ਦੌਰੇ 'ਤੇ ਆਏ ਹੋਏ ਸਨ । ਇਸ  ਦੌਰਾਨ ਉਨ੍ਹਾਂ ਨੇ ਤਾਜ ਮਹਿਲ ਦਾ ਦੀਦਾਰ ਕੀਤਾ ਤੇ ਕਈ ਫੋਟੋਆਂ ਖਿਚਾਈਆਂ ਅਤੇ ਸ਼ੋਸ਼ਲ ਮੀਡੀਆ ਉੱਤੇ ਪੋਸਟ ਵੀ ਕੀਤੀਆਂ ਸਨ । ਜਿਸ ਤੋਂ ਬਾਅਦ ਟਵਿੱਟਰ ਯੂਜ਼ਰਾਂ ਵੱਲੋਂ ਫੋਟੋਆਂ ਐਡਿਟ ਕਰ ਕਰਕੇ ਆਪਣੀ ਫੋਟੋ ਨਾਲ ਲਗਾ ਕੇ ਇਵਾਂਕਾ ਟਰੰਪ ਨੂੰ ਟੈਗ ਕਰ ਰਹੇ ਨੇ । ਜਿਸਦੇ ਚੱਲਦੇ ਦਿਲਜੀਤ ਦੋਸਾਂਝ ਵੀ ਆਪਣੀ ਤਸਵੀਰ ਇਵਾਂਕਾ ਦੇ ਨਾਲ ਸ਼ੇਅਰ ਕੀਤਾ ਹੈ । ਇਵਾਂਕਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਦਿਲਜੀਤ ਦੋਸਾਂਝ ਦੀ ਪੋਸਟ ਨੂੰ ਇੰਸਟਾ ਸਟੋਰੀ ‘ਚ ਵੀ ਸ਼ੇਅਰ ਕੀਤੀ ਹੈ ।publive-image ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ਅਕਸ਼ੇ ਕੁਮਾਰ ਦੇ ਨਾਲ ਗੁੱਡ ਨਿਊਜ਼ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment