ਦਿਲਜੀਤ ਦੋਸਾਂਝ ਨੇ ਇਸ ਵੀਡੀਓ ‘ਚ ਖੋਲੇ ਕਈ ਰਾਜ਼, ਕਿਉਂ ਪੈਂਦੀ ਏ ਪੰਜਾਬੀ ਜਵਾਕਾਂ ਨੂੰ ਮਾਪਿਆ ਤੋਂ ਮਾਰ ਤੇ ਕਿਵੇਂ ਵਧੀਆ ਹਿੰਦੀ ਬੋਲ ਲੈਂਦੇ ਨੇ ਦਿਲਜੀਤ !
ਪੱਗ ਵਾਲਾ ਗੱਭਰੂ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਲਾਕਡਾਊਨ ‘ਚ ਖਾਣੇ ਬਣਾ-ਬਣਾ ਲੋਕਾਂ ਨੂੰ ਆਪਣੀ ਕੁਕਿੰਗ ਸਟਾਇਲ ਦਾ ਦੀਵਾਨਾ ਕਰ ਲਿਆ । ਪਹਿਲਾਂ ਹੀ ਉਹ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਨੇ । ਉਨ੍ਹਾਂ ਦੀ ਲੰਮੀ ਚੌੜੀ ਫੈਨ ਲਿਸਟ ਹੈ । ਦੇਸ਼ ਵਿਦੇਸ਼ਾਂ ‘ਚ ਉਨ੍ਹਾਂ ਦੇ ਚਾਹੁਣ ਵਾਲੇ ਵੱਸਦੇ ਨੇ ।
View this post on Instagram
Vote for your favourite : https://www.ptcpunjabi.co.in/voting/
ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ‘ਸਵਾਲ-ਜਵਾਬ’ ਵਾਲਾ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਫੈਨਜ਼ ਵੱਲੋਂ ਪੁੱਛੇ ਹੋਏ ਪ੍ਰਸ਼ਨਾਂ ਦਾ ਜਵਾਬ ਦਿੱਤਾ ਹੈ । ਉਨ੍ਹਾਂ ਦੇ ਇੱਕ ਫੈਨਜ਼ ਨੇ ਜਦੋਂ ਪੁੱਛਿਆ ਕਿ ਤੁਸੀਂ ਬਚਪਨ ‘ਚ ਕਿੰਨੀ ਮਾਰ ਖਾਧੀ ਹੈ ਤਾਂ ਦੋਸਾਂਝਾ ਵਾਲੇ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਉਨ੍ਹਾਂ ਨੇ ਬਚਪਨ ‘ਚ ਤਾਂ ਬਹੁਤ ਮਾਰ ਖਾਧੀ ਹੈ । ਪੰਜਾਬੀ ਜਵਾਕਾਂ ਨੂੰ ਘਰਾਂ ‘ਚ ਮਾਰ ਪੈਂਦੀ ਹੀ ਰਹਿੰਦੀ ਹੈ । ਜਦੋਂ ਤੱਕ ਮਾਪੇ ਇੱਕ ਅੱਧੀ ਚਪੇੜ ਮਾਰ ਨਾ ਦੇਣ ਲੱਗਦਾ ਹੀ ਨਹੀਂ ਕਿ ਮਾਤਾ ਪਿਤਾ ਘਰ ‘ਚ ਨੇ । ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਦੇ ਜਵਾਕ ਬਹੁਤ ਤੇਜ਼ ਨੇ ਤੇ ਪੁਲਿਸ ਨੂੰ ਫੋਨ ਕਰ ਦਿੰਦੇ ਨੇ ।
View this post on Instagram
Aj Mitran Ne Ni... Khana Pasta ? #diljitdosanjh #pasta #ineedmyspoon #fat #free
ਇਕ ਹੋਰ ਫੈਨ ਨੇ ਪੁੱਛਿਆ ਕਿ ਤੁਹਾਨੂੰ ਪੰਜਾਬੀ ਤੋਂ ਹਿੰਦੀ ਫ਼ਿਲਮਾਂ ਕਰਨ ‘ਚ ਕਿੰਨੀ ਕੁ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸਪੈਸ਼ਲੀ ਹਿੰਦੀ ਬੋਲਣ ‘ਚ, ਤਾਂ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਦੀ ਹਿੰਦੀ ਵਧੀਆ ਹੈ ਉਹ ਬਚਪਨ ‘ਚ ਕੋਮਿਕਸ ਪੜ੍ਹਦੇ ਹੁੰਦੇ ਸੀ ਤਾਂ ਕਰਕੇ ਹਿੰਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲ ਲੈਂਦੇ ਨੇ । ਪਰ ਇੰਗਲਿਸ਼ ‘ਚ ਹੱਥ ਥੋੜਾ ਤੰਗ ਹੀ । ਵੀਡੀਓ ‘ਚ ਉਨ੍ਹਾਂ ਨੇ ਫੈਨਜ਼ ਨੂੰ ਆਪਣੀ ਕੁਕਿੰਗ, ਗੀਤਾਂ ਤੇ ਕਈ ਰਾਜ਼ ਵੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੇ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਤਿੰਨ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਐਲਬਮ ਲੈ ਕੇ ਆ ਰਹੇ ਨੇ । ਉਹ ਅਖੀਰਲੀ ਵਾਰ ਹਿੰਦੀ ਫ਼ਿਲਮ ਗੁੱਡ ਨਿਊਜ਼ ‘ਚ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਜੋੜੀ ‘ਚ ਨਜ਼ਰ ਆਉਣਗੇ ।