Advertisment

ਦੇਖੋ ਇੰਝ ਹੋਇਆ ਸੋਨੀ ਕਰਿਉ ਨਾਲ ਦਿਲਜੀਤ ਦਾ ਗੀਤ 'ਮਹਿਫ਼ਿਲ' ਸ਼ੂਟ,ਵੀਡੀਓ ਹੋਇਆ ਵਾਇਰਲ

author-image
By Aaseen Khan
New Update
ਦੇਖੋ ਇੰਝ ਹੋਇਆ ਸੋਨੀ ਕਰਿਉ ਨਾਲ ਦਿਲਜੀਤ ਦਾ ਗੀਤ 'ਮਹਿਫ਼ਿਲ' ਸ਼ੂਟ,ਵੀਡੀਓ ਹੋਇਆ ਵਾਇਰਲ
Advertisment
ਪਿਛਲੇ ਦਿਨੀਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਗੀਤ ਮਹਿਫ਼ਿਲ ਰਿਲੀਜ਼ ਹੋਇਆ ਜਿਸ 'ਚ ਸ਼ੋਸ਼ਲ ਮੀਡੀਆ ਸਟਾਰਜ਼ ਸੋਨੀ ਕਰਿਉ ਨੇ ਵੀ ਸ਼ਿਰਕਤ ਕੀਤੀ ਜਿੰਨ੍ਹਾਂ ਦੇ ਭੰਗੜੇ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ। ਦਿਲਜੀਤ ਦੋਸਾਂਝ ਵੱਲੋਂ ਹੁਣ ਗੀਤ ਦੀ ਮੇਕਿੰਗ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ ਜਿਸ 'ਚ ਦਿਲਜੀਤ ਦੋਸਾਂਝ ਅਤੇ ਗੁਰਪ੍ਰੀਤ ਸੋਨੀ ਉਹਨਾਂ ਦੇ ਸਟਾਈਲ 'ਚ ਭੰਗੜਾ ਪਾ ਰਹੇ ਹਨ। ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
ਹੋਰ ਵੇਖੋ : ਇੱਕ ਮਾਂ ਦੀ ਕੁਰਬਾਨੀ ਨੂੰ ਖ਼ੂਬ ਬਿਆਨ ਕਰਦਾ ਹੈ ਗੈਰੀ ਸੰਧੂ ਦਾ ਇਹ ਗੀਤ, ਦੇਖੋ ਵੀਡੀਓ ਗੀਤ ਨੂੰ ਹੁਣ ਤੱਕ ਯੂ ਟਿਊਬ 'ਤੇ 37 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਗਾਣੇ 'ਚ ਦਿਲਜੀਤ ਦੀ ਅਵਾਜ਼ ਹੈ ਅਤੇ ਰੈਵ ਹੰਜਰਾ ਦੇ ਬੋਲ ਹਨ। ਵੀ ਰੈਕਸ ਮਿਊਜ਼ਿਕ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ।ਜਗਦੀਪ ਸਿੰਘ ਸਿੱਧੂ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਛੜਾ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਸਾਰੇ ਹੀ ਗਾਣੇ ਅਤੇ ਟਰੇਲਰ ਸੁਪਰਹਿੱਟ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment