ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘ਸੁਰਮਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Rupinder Kaler   |  December 19th 2019 03:33 PM  |  Updated: December 19th 2019 03:33 PM

ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘ਸੁਰਮਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘ਸੁਰਮਾ’ ਦੇ ਆਡੀਓ ਤੋਂ ਬਾਅਦ ਹੁਣ ਇਸ ਗਾਣੇ ਦਾ ਵੀਡੀਓ ਵੀ ਰਿਲੀਜ਼ ਹੋ ਗਿਆ ਹੈ । ਦਿਲਜੀਤ ਨੇ ਕੁਝ ਘੰਟੇ ਪਹਿਲਾਂ ਇਸ ਗਾਣੇ ਦਾ ਆਡੀਓ ਰਿਲੀਜ਼ ਕੀਤਾ ਸੀ, ਪਰ ਹੁਣ ਵੀਡੀਓ ਦੇ ਨਾਲ ਜੋ ਇਹ ਗਾਣਾ ਰਿਲੀਜ਼ ਕੀਤਾ ਹੈ ਉਹ ਇਸ ਨੂੰ ਚਾਰ ਚੰਨ ਲਗਾ ਰਿਹਾ ਹੈ । ਇਸ ਗਾਣੇ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B6P0a5mFwya/

ਦਿਲਜੀਾਤ ਦਾ ਇਹ ਗਾਣਾ ਇੱਕ ਭੰਗੜਾ ਸੌਂਗ ਹੈ ਜਿਸ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਸੋਨਮ ਬਾਜਵਾ ਨੂੰ ਫੀਚਰ ਕੀਤਾ ਗਿਆ ਹੈ । ਅਰਵਿੰਦਰ ਖਹਿਰਾ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਦਿਲਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਛੇਤੀ ਹੀ ਬਾਲੀਵੁੱਡ ਫ਼ਿਲਮ ਗੁਡ ਨਿਊਜ਼ ਰਿਲੀਜ਼ ਹੋਣ ਵਾਲੀ ਹੈ ।

https://www.instagram.com/p/B6P8E4XFVfE/

ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਅਕਸ਼ੇ ਕੁਮਾਰ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਨੇ ਫ਼ਿਲਮ ਛੜਾ ਦਿੱਤੀ ਸੀ । ਜੋ ਕਿ ਨੀਰੂ ਬਾਜਵਾ ਨਾਲ ਆਈ ਸੀ ਉਸ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network