'ਛੜਾ' ਦੇ ਟਾਈਟਲ ਟਰੈਕ 'ਚ ਗੋਲਡਨ ਸਟਾਰ ਮਲਕੀਤ ਸਿੰਘ ਦੇ ਰੰਗ 'ਚ ਰੰਗੇ ਦਿਲਜੀਤ ਦੋਸਾਂਝ, ਪਿਛਲੇ ਸਾਲ ਸਾਂਝੀ ਕੀਤੀ ਸੀ ਤਸਵੀਰ

Written by  Aaseen Khan   |  May 26th 2019 12:49 PM  |  Updated: May 26th 2019 12:49 PM

'ਛੜਾ' ਦੇ ਟਾਈਟਲ ਟਰੈਕ 'ਚ ਗੋਲਡਨ ਸਟਾਰ ਮਲਕੀਤ ਸਿੰਘ ਦੇ ਰੰਗ 'ਚ ਰੰਗੇ ਦਿਲਜੀਤ ਦੋਸਾਂਝ, ਪਿਛਲੇ ਸਾਲ ਸਾਂਝੀ ਕੀਤੀ ਸੀ ਤਸਵੀਰ

'ਛੜਾ' ਦੇ ਟਾਈਟਲ ਟਰੈਕ 'ਚ ਗੋਲਡਨ ਸਟਾਰ ਮਲਕੀਤ ਸਿੰਘ ਦੇ ਰੰਗ 'ਚ ਰੰਗੇ ਦਿਲਜੀਤ ਦੋਸਾਂਝ, ਪਿਛਲੇ ਸਾਲ ਸਾਂਝੀ ਕੀਤੀ ਸੀ ਤਸਵੀਰ : ਦਿਲਜੀਤ ਦੋਸਾਂਝ ਜਿਹੜੇ ਆਪਣੀ ਆਉਣ ਵਾਲੀ ਫ਼ਿਲਮ 'ਛੜਾ' ਕਰਕੇ ਖ਼ੂਬ ਸੁਰਖ਼ੀਆਂ ਬਟੋਰ ਰਹੇ ਹਨ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਸਟਾਰਰ ਇਸ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ ਜਿਸ 'ਚ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਦੇ ਰੂਪ 'ਚ ਨਜ਼ਰ ਆਏ। ਅਸਲ 'ਚ ਇਸ ਗੀਤ ਦੀ ਇੱਕ ਤਸਵੀਰ ਦਿਲਜੀਤ ਦੋਸਾਂਝ ਨੇ ਪਿਛਲੇ ਸਾਲ ਯਾਨੀ 2018 ਦੇ ਨਵੰਬਰ 'ਚ ਸਾਂਝੀ ਕੀਤੀ ਸੀ।

View this post on Instagram

 

An Ode to the GOLDEN STAR ⭐️ Living Legend @malkitsingh_goldenstar Ji ??? #Shadaa

A post shared by Diljit Dosanjh (@diljitdosanjh) on

ਇਸ ਤਸਵੀਰ 'ਚ ਦਿਲਜੀਤ ਦੋਸਾਂਝ ਨੇ ਮਲਕੀਤ ਸਿੰਘ ਨੂੰ ਮਾਣ ਦਿੰਦੇ ਹੋਏ ਤਸਵੀਰ ਸਾਂਝੀ ਕੀਤੀ ਸੀ।ਹੁਣ ਗਾਣੇ 'ਚ ਦਿਲਜੀਤ ਦੋਸਾਂਝ ਮਲਕੀਤ ਸਿੰਘ ਦੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ। ਫ਼ਿਲਮ ਦੀ ਗੱਲ ਕਰੀਏ ਤਾਂ ਜਗਦੀਪ ਸਿੱਧੂ ਦੇ ਨਿਰਦੇਸ਼ਨ ‘ਚ ਬਣੀ ਇਸ ਫ਼ਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕਰੀਨ ਪਲੇਅ ਵੀ ਜਗਦੀਪ ਸਿੱਧੂ ਦੀ ਹੀ ਰਚਨਾ ਹੈ।

Golden Star Malkit singh Golden Star Malkit singh

ਇਸ ਫਿਲਮ ‘ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ।21 ਜੂਨ ਨੂੰ ਛੜਾ ਫਿਲਮ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ।ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਣ ਤੋਂ ਬਾਅਦ ਹੀ ਯੂ ਟਿਊਬ 'ਤੇ ਟਰੈਂਡਿੰਗ 'ਚ ਚੱਲ ਰਿਹਾ ਹੈ।

ਹੋਰ ਵੇਖੋ :ਛੜਿਆਂ ਦੇ ਹੱਕ 'ਚ ਰਿਲੀਜ਼ ਹੋਇਆ 'ਛੜਾ' ਫ਼ਿਲਮ ਦਾ ਟਾਈਟਲ ਟਰੈਕ, ਦੇਖੋ ਵੀਡੀਓ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network