Advertisment

ਦਿਲਜੀਤ ਦੋਸਾਂਝ ਦੀ ਫ਼ਿਲਮ ‘ਸੂਰਮਾ’ ਨੂੰ ਹੋਏ ਦੋ ਸਾਲ, ਵੀਡੀਓ ਸਾਂਝੀ ਕਰਕੇ ਤਾਜ਼ਾ ਕੀਤੀਆਂ ਪੁਰਾਣੀਆਂ ਯਾਦਾਂ

author-image
By Rupinder Kaler
New Update
ਦਿਲਜੀਤ ਦੋਸਾਂਝ ਦੀ ਫ਼ਿਲਮ ‘ਸੂਰਮਾ’ ਨੂੰ ਹੋਏ ਦੋ ਸਾਲ, ਵੀਡੀਓ ਸਾਂਝੀ ਕਰਕੇ ਤਾਜ਼ਾ ਕੀਤੀਆਂ ਪੁਰਾਣੀਆਂ ਯਾਦਾਂ
Advertisment
‘ਸੂਰਮਾ’ ਫ਼ਿਲਮ ਨੂੰ ਰਿਲੀਜ਼ ਹੋਏ ਦੋ ਸਾਲ ਹੋ ਗਏ ਹਨ, ਇਸ ਮੌਕੇ ਤੇ ਗਾਇਕ ਦਿਲਜੀਤ ਦੋਸਾਂਝ ਨੇ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ । ਇਸ ਫ਼ਿਲਮ ਵਿੱਚ ਦਿਲਜੀਤ ਦੇ ਨਾਲ ਤਾਪਸੀ ਪਨੂੰ ਵੀ ਸੀ । ਦਿਲਜੀਤ ਨੇ ਇਸ ਫ਼ਿਲਮ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ ਤੇ ਇਹ ਪੋਸਟ ਸਾਂਝੀ ਕੀਤੀ ਹੈ । ਦਿਲਜੀਤ ਨੇ ਫ਼ਿਲਮ ਦਾ ਇੱਕ ਸੀਨ ਸਾਂਝਾ ਕਰਦੇ ਹੋਏ ਲਿਖਿਆ ਹੈ ‘ਭਾਜੀ ਸੰਦੀਪ ਸਿੰਘ ਦੀ ਜ਼ਿੰਦਗੀ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ ਸ਼ਾਇਦ ਹੀ ਕਿਸੇ ਦੀ ਹੋਏ । https://www.instagram.com/p/CCOqXjnFtJy/ ਫ਼ਿਲਮ ਦੀ ਜਰਨੀ ਵੀ ਕਮਾਲ ਦੀ ਸੀ ਜਦੋਂ ਇਹ ਫ਼ਿਲਮ ਮੈਨੂੰ ਆਫਰ ਹੋਈ ਸੀ ਉਦੋਂ ਮੈਂ ਇਸ ਨੂੰ ਮਨਾ ਕਰ ਦਿੱਤਾ ਸੀ । ਦੋ ਕਾਰਨ ਸੀ ,,,ਇੱਕ ਮੈਂ ਜ਼ਿੰਦਗੀ ਵਿੱਚ ਕਦੇ ਹਾਕੀ ਨਹੀਂ ਸੀ ਖੇਡੀ …ਦੂਜਾ ਪੰਜਾਬ ਵਿੱਚ ਹਾਕੀ ‘ਤੇ ਪਹਿਲਾਂ ਤੋਂ ਹੀ ਦੋ ਫ਼ਿਲਮਾਂ ਬਣ ਰਹੀਆਂ ਸਨ । ਕੁਝ ਲੋਕਾਂ ਦੀ ਵਜ੍ਹਾ ਕਰਕੇ ਮੈਂ ਇਹ ਫ਼ਿਲਮ ਕਰ ਲਈ । ਇੰਡਸਟਰੀ ਵਿੱਚ ਮੈਂ ਕਦੇ ਦੋਸਤ ਨਹੀਂ ਬਣਾਏ ਪਰ ਅੰਗਦ ਬੇਦੀ ਮੇਰੇ ਵੱਡੇ ਭਰਾ ਵਾਂਗ ਹਨ ਜਿੰਨਾ ਮੈਨੂੰ ਏਨਾਂ ਪਿਆਰ ਦਿੱਤਾ । https://www.instagram.com/p/CCgwJAXlzCu/ ਤਾਪਸੀ ਜੀ ਨਾਲ ਵੀ ਕੰਮ ਕਰਕੇ ਬਹੁਤ ਵਧੀਆ ਲੱਗਿਆ’ ਇਸ ਪੋਸਟ ਵਿੱਚ ਦਿਲਜੀਤ ਨੇ ਹੋਰ ਵੀ ਬਹੁਤ ਕੁਝ ਸ਼ੇਅਰ ਕੀਤਾ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ ਸ਼ਾਦ ਅਲੀ ਨੇ ਡਾਇਰੈਕਟ ਕੀਤਾ ਹੈ । ਫ਼ਿਲਮ ਦੀ ਕਹਾਣੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਤੇ ਅਧਾਰਿਤ ਹੈ । https://www.instagram.com/p/CCkLe0VF4g8/
Advertisment

Stay updated with the latest news headlines.

Follow us:
Advertisment
Advertisment
Latest Stories
Advertisment