Advertisment

ਕੱਛੇ ਬਨੈਣ ’ਚ ਦਿਲਜੀਤ ਦੋਸਾਂਝ ਨੇ ਦਿੱਤੀ ਸੀ ਆਪਣੀ ਪਹਿਲੀ ਪ੍ਰਫਾਰਮੈਂਸ, ਸਾਂਝਾ ਕੀਤਾ ਮਜ਼ੇਦਾਰ ਕਿੱਸਾ

author-image
By Rupinder Kaler
New Update
ਕੱਛੇ ਬਨੈਣ ’ਚ ਦਿਲਜੀਤ ਦੋਸਾਂਝ ਨੇ ਦਿੱਤੀ ਸੀ ਆਪਣੀ ਪਹਿਲੀ ਪ੍ਰਫਾਰਮੈਂਸ, ਸਾਂਝਾ ਕੀਤਾ ਮਜ਼ੇਦਾਰ ਕਿੱਸਾ
Advertisment
ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਸਭ ਦਾ ਦਿਲ ਜਿੱਤ ਚੁੱਕੇ ਹਨ ਦਿਲਜੀਤ ਦੋਸਾਂਝ । ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸਿੱਕਾ ਚੱਲਦਾ ਹੈ ਦਿਲਜੀਤ ਦਾ ।ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਦਿਲਚਸਪ ਕਿੱਸਾ ਦੱਸਾਂਗੇ । ਇਹ ਕਿੱਸਾ ਦਿਲਜੀਤ ਨੇ ਖੁਦ ਕਰਣ ਜੌਹਰ ਦੇ ਸ਼ੋਅ ਵਿੱਚ ਦੱਸਿਆ ਸੀ । ਦਿਲਜੀਤ ਨੇ ਦੱਸਿਆ ਕਿ ਜਦੋਂ ਉਹ ਛੋਟੇ ਸਨ ਤਾਂ ਉਹਨਾਂ ਦੇ ਪਿੰਡ ਵਿੱਚ ਮਾਸਟਰ ਸਲੀਮ ਦਾ ਅਖਾੜਾ ਲੱਗਿਆ ਸੀ । https://www.instagram.com/p/CBtvpoAFvqM/ ਪਰ ਮਾਸਟਰ ਸਲੀਮ ਦੇ ਆਉਣ ਤੋਂ ਪਹਿਲਾਂ ਹੀ ਦਿਲਜੀਤ ਸਟੇਜ ਤੇ ਪਹੁੰਚ ਗਏ ਤਾਂ ਜੋ ਸਮਾਂ ਬੰਨਿਆ ਜਾਵੇ । ਉਸ ਸਮੇਂ ਦਿਲਜੀਤ ਕੱਛੇ (ਨਿੱਕਰ) ਤੇ ਬਨਿਆਨ ਵਿੱਚ ਸਨ । ਦਿਲਜੀਤ ਨੇ ਦੱਸਿਆ ਕਿ ਉਹ ਦੋ ਲਾਈਨਾਂ ਗਾ ਕੇ ਗਾਣਾ ਭੁੱਲ ਗਏ ਪਰ ਪਿੰਡ ਵਾਲਿਆਂ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਹੌਸਲਾ ਵਧਾ ਦਿੱਤਾ । https://www.instagram.com/p/CAoyF9YlxKg/ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਦੋਸਾਂਝ ਸਲਮਾਨ ਖਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ । ਦਿਲਜੀਤ ਨੇ ਦੱਸਿਆ ਕਿ ਇੱਕ ਵਾਰ ਸਲਮਾਨ ਖਾਨ ਪੰਜਾਬ ਵਿੱਚ ਫ਼ਿਲਮ ਬਾਡੀਗਾਰਡ ਦੀ ਸ਼ੂਟਿੰਗ ਕਰਨ ਲਈ ਆਏ ਸਨ ਜਦੋਂ ਉਹਨਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਸਾਰੇ ਕੰਮ ਛੱਡ ਕੇ ਸਲਮਾਨ ਖ਼ਾਨ ਨਾਲ ਫੋਟੋ ਖਿਚਵਾਉਣ ਲਈ ਉਹਨਾਂ ਕੋਲ ਪਹੁੰਚ ਗਏ । https://www.instagram.com/p/B-iIYklFndF/
Advertisment

Stay updated with the latest news headlines.

Follow us:
Advertisment
Advertisment
Latest Stories
Advertisment