Advertisment

ਦਿਲਜੀਤ ਦੋਸਾਂਝ ਨੂੰ ਗੁਰਬਾਣੀ ਇਹ ਤੁਕ ਹਰ ਸਮੇਂ ਦਿੰਦੀ ਹੈ ਪ੍ਰੇਰਣਾ, ਹਰ ਕਿਸੇ ਨੁੰ ਜ਼ਿੰਦਗੀ ‘ਚ ਅਪਨਾਉਣ ਦੀ ਕਰਦੇ ਹਨ ਅਪੀਲ, ਵੀਡੀਓ ਹੋ ਰਿਹਾ ਵਾਇਰਲ

author-image
By Shaminder
New Update
ਦਿਲਜੀਤ ਦੋਸਾਂਝ ਨੂੰ ਗੁਰਬਾਣੀ ਇਹ ਤੁਕ ਹਰ ਸਮੇਂ ਦਿੰਦੀ ਹੈ ਪ੍ਰੇਰਣਾ, ਹਰ ਕਿਸੇ ਨੁੰ ਜ਼ਿੰਦਗੀ ‘ਚ ਅਪਨਾਉਣ ਦੀ ਕਰਦੇ ਹਨ ਅਪੀਲ, ਵੀਡੀਓ ਹੋ ਰਿਹਾ ਵਾਇਰਲ
Advertisment
ਗੁਰਬਾਣੀ ‘ਚ ਪੂਰੀ ਕਾਇਨਾਤ ਦਾ ਰਹੱਸ ਛੁਪਿਆ ਹੋਇਆ ਹੈ ਅਤੇ ਇਨਸਾਨ ਦੀ ਹਰ ਮੁਸ਼ਕਿਲ ਦਾ ਹੱਲ ਇਹ ਗੁਰਬਾਣੀ ਦੱਸਦੀ ਹੈ । ਦਿਲਜੀਤ ਦੋਸਾਂਝ ਵੀ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ । ਉਹ ਅਕਸਰ ਆਪਣੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਪਰ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਗੁਰਬਾਣੀ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ਬੋਲਦੇ ਹੋਏ ਵਿਖਾਈ ਦੇ ਰਹੇ ਹਨ। https://www.instagram.com/p/CDSv9jODLKd/?utm_source=ig_web_copy_link ਇਸ ਦੇ ਨਾਲ ਹੀ ਉਹ ਇਹ ਵੀ ਕਹਿ ਰਹੇ ਹਨ ਕਿ ਉਹ ਹਮੇਸ਼ਾ ਗੁਰਬਾਣੀ ‘ਤੇ ਅਮਲ ਕਰਦੇ ਹਨ । ਕਈ ਵਾਰ ਕੋਈ ਇਨਸਾਨ ਮੈਨੂੰ ਚੰਗਾ ਨਹੀਂ ਲੱਗਦਾ, ਪਰ ਫਿਰ ਇੱਕਦਮ ਮੇਰੇ ਮਨ ‘ਚ ਗੁਰਬਾਣੀ ਦਾ ਇਹ ਸ਼ਬਦ ਧਿਆਨ ‘ਚ ਆ ਜਾਂਦਾ ਹੈ ।ਉਹ ਕਹਿੰਦੇ ਹਨ ਕਿ ਅਕਸਰ ਉਹ ਭੁੱਲ ਜਾਂਦੇ ਹਨ ਅਤੇ ਹਰ ਰੋਜ਼ ਇਸ ਨੂੰ ਮੈਂ ਯਾਦ ਕਰਦਾ ਹੈ ।ਦਿਲਜੀਤ ਕਹਿੰਦੇ ਹਨ ਕਿ ਇਹ ਸਿਰਫ਼ ਮੈਂ ਤੁਹਾਨੂੰ ਹੀ ਨਹੀਂ ਦੱਸ ਰਿਹਾ ਬਲਕਿ ਮੈਂ ਆਪਣੀ ਜ਼ਿੰਦਗੀ ‘ਚ ਇਸ ਤੇ ਅਮਲ ਕਰਦਾ ਹਾਂ।
Advertisment

Stay updated with the latest news headlines.

Follow us:
Advertisment
Advertisment
Latest Stories
Advertisment