ਔਕਾਤ ਘੱਟ ਤੇ ਕਿਰਪਾ ਜ਼ਿਆਦਾ, ਦੋਸਾਂਝ ਕਲਾਂ ਤੋਂ Madame Tussauds, ਵਾਹ ਤੇਰੀਆਂ ਤੂੰ ਹੀ ਜਾਣੇ, ਦਿਲਜੀਤ ਦੋਸਾਂਝ ਨੇ ਲਿਖਿਆ ਭਾਵੁਕ ਸੰਦੇਸ਼

Written by  Aaseen Khan   |  March 28th 2019 02:58 PM  |  Updated: March 28th 2019 03:48 PM

ਔਕਾਤ ਘੱਟ ਤੇ ਕਿਰਪਾ ਜ਼ਿਆਦਾ, ਦੋਸਾਂਝ ਕਲਾਂ ਤੋਂ Madame Tussauds, ਵਾਹ ਤੇਰੀਆਂ ਤੂੰ ਹੀ ਜਾਣੇ, ਦਿਲਜੀਤ ਦੋਸਾਂਝ ਨੇ ਲਿਖਿਆ ਭਾਵੁਕ ਸੰਦੇਸ਼

ਔਕਾਤ ਘੱਟ ਤੇ ਕਿਰਪਾ ਜ਼ਿਆਦਾ, ਦੋਸਾਂਝ ਕਲਾਂ ਤੋਂ Madame Tussauds, ਵਾਹ ਤੇਰੀਆਂ ਤੂੰ ਹੀ ਜਾਣੇ, ਦਿਲਜੀਤ ਦੋਸਾਂਝ ਨੇ ਲਿਖਿਆ ਭਾਵੁਕ ਸੰਦੇਸ਼ : ਦਿਲਜੀਤ ਦੋਸਾਂਝ ਉਹ ਨਾਮ ਜਿਸ ਨੇ ਗਾਇਕੀ ਅਤੇ ਅਦਾਕਾਰੀ ਨਾਲ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ਭਰ 'ਚ ਚਮਕਾਇਆ ਹੈ। ਦਿਲਜੀਤ ਦੋਸਾਂਝ ਅੱਜ ਭਾਰਤ ਦੀਆਂ ਵੱਡੀਆਂ ਹਸਤੀਆਂ 'ਚ ਨਾਮ ਲਿਖਵਾ ਚੁੱਕੇ ਹਨ, ਜਿਸ ਦਾ ਸਬੂਤ ਦਿੰਦਾ ਹੈ ਮੈਡਮ ਤੂਸਾਦ 'ਚ ਉਹਨਾਂ ਦੀ ਮੋਮ ਨਾਲ ਬਣੀ ਇਹ ਮੂਰਤੀ ਜਿਸ ਤੋਂ ਅੱਜ ਪਰਦਾ ਉੱਠ ਚੁੱਕਿਆ ਹੈ। ਦਿਲਜੀਤ ਦੋਸਾਂਝ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਉਹਨਾਂ ਖੁਦ ਵੀ ਤਸਵੀਰਾਂ ਸਾਂਝੀਆਂ ਕਰ ਭਾਵੁਕ ਸੰਦੇਸ਼ ਲਿਖਿਆ ਹੈ।

ਉਹਨਾਂ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰ ਲਿਖਿਆ 'Aukaat Ghat Te Kirpa Zyada, Dosanjh Kalan Ton @madametussauds @madametussaudsdelhi Wah Maalka Terian Tu Jaaney LOVE MY FANS;'.

ਇਸ 'ਚ ਉਹਨਾਂ ਆਪਣੇ ਫੈਨਸ ਦਾ ਵੀ ਧੰਨਵਾਦ ਕੀਤਾ ਹੈ। madame tussauds ਦਿੱਲੀ ਵਿਖੇ ਉਹਨਾਂ ਦੀ ਸਥਾਪਿਤ ਮੋਮ ਦੀ ਇਹ ਮੂਰਤੀ ਹੂ ਬ ਹੂ ਦਿਲਜੀਤ ਦੋਸਾਂਝ ਦੀ ਤਰਾਂ ਹੀ ਨਜ਼ਰ ਆ ਰਹੀ ਹੈ। ਦੱਸ ਦਈਏ ਪੁਲਵਾਮਾ ਅੱਤਵਾਦੀ ਹਮਲੇ ਦੇ ਚਲਦਿਆਂ ਵੈਕਸ ਸਟੈਚੂ ਲੌਂਚ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ।madame tussauds ਮਿਊਜ਼ੀਅਮ 'ਚ ਦਿਲਜੀਤ ਦੋਸਾਂਝ ਪਹਿਲੇ ਅਜਿਹੇ ਸਖਸ਼ ਹਨ ਜਿੰਨ੍ਹਾਂ ਦੀ ਪੱਗ ਦੇ ਨਾਲ ਮੋਮ ਦੀ ਮੂਰਤੀ ਬਣੀ ਹੈ।

ਹੋਰ ਵੇਖੋ : ਕਰਤਾਰ ਚੀਮਾ ਹੁਣ ਹਮੇਸ਼ਾ ਤਿਆਰ ਹਨ ਨੈਗੇਟਿਵ ਕਿਰਦਾਰ ਲਈ, ਹਾਸਿਲ ਕੀਤੀ ਵੱਡੀ ਉਪਲਬਧੀ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਦੀ ਇਸ ਕਾਮਯਾਬੀ 'ਤੇ ਦੁਨੀਆਂ ਭਰ 'ਚੋਂ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੀ ਇਸ ਕਾਮਯਾਬੀ ਪਿੱਛੇ ਉਹਨਾਂ ਦੀ ਅਣਥੱਕ ਮਿਹਨਤ ਅਤੇ ਉਹਨਾਂ ਦੇ ਪ੍ਰਸ਼ੰਸ਼ਕਾਂ ਦਾ ਪਿਆਰ ਹੀ ਹੈ। ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਬਾਲੀਵੁੱਡ ਫਿਲਮ ਅਰਜੁਨ ਪਟਿਆਲਾ 'ਚ ਪੁਲਿਸ ਦੀ ਵਰਦੀ 'ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network