ਦਿਲਜੀਤ ਦੋਸਾਂਝ ਜਲਦ ਹਾਜ਼ਰ ਹੋਣਗੇ ਆਪਣੇ ਧਾਰਮਿਕ ਗੀਤ ‘ਪੈਗੰਬਰ’ ਦੇ ਨਾਲ

written by Shaminder | November 20, 2020

ਦਿਲਜੀਤ ਦੋਸਾਂਝ ਜੋ ਕਿ ਆਪਣੇ ਬਿਹਤਰੀਨ ਗੀਤਾਂ ਦੇ ਲਈ ਜਾਣੇ ਜਾਂਦੇ ਹਨ । ਜਲਦ ਹੀ ਉਹ ‘ਪੈਗੰਬਰ’ ਟਾਈਟਲ ਹੇਠ ਆਪਣਾ ਨਵਾਂ ਧਾਰਮਿਕ ਗੀਤ ਲੈ ਕੇ ਆ ਰਹੇ ਹਨ । ਉਨ੍ਹਾਂ ਨੇ ਇਸ ਗੀਤ ਦੀ ਫ੍ਰਸਟ ਲੁੱਕ ਸਾਂਝੀ ਕੀਤੀ ਹੈ । ਇਸ ਧਾਰਮਿਕ ਗੀਤ ਦੇ ਬੋਲ ਬੀਰ ਸਿੰਘ ਵੱਲੋਂ ਲਿਖੇ ਗਏ ਹਨ ਜਦੋਂਕਿ ਇਸ ਨੂੰ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । Diljit Dosanjh ਇਸ ਧਾਰਮਿਕ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । ਇਸ ਦੀ ਫ੍ਰਸਟ ਲੁੱਕ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ਕਿ ‘ਬਹੁਤ ਕਿਰਪਾ ਬਹੁਤ ਸ਼ੁਕਰ ਅਕਾਲ ਪੁਰਖ ਦਾ ਸ਼ੁਕਰ ਸ਼ੁਕਰ’। ਹੋਰ ਪੜ੍ਹੋ :
 ਸੜਕ ਕਿਨਾਰੇ ਢਾਬਾ ਚਲਾਉਣ ਵਾਲੀ ਬੇਬੇ ਦੀ ਹੋਈ ਮਦਦ, ਦਿਲਜੀਤ ਦੋਸਾਂਝ ਨੇ ਵੀਡੀਓ ਕੀਤੀ ਸੀ ਸਾਂਝੀDiljit Dosanjh ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਕਈ ਧਾਰਮਿਕ ਗੀਤ ਕੱਢ ਚੁੱਕੇ ਹਨ ਅਤੇ ਹੋ ਸਕਦਾ ਹੈ ਕਿ ਇਹ ਧਾਰਮਿਕ ਗੀਤ ਵੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇ । diljit ਦਿਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਗੀਤਾਂ ਦੇ ਨਾਲ ਨਾਲ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

 
View this post on Instagram
 

A post shared by DILJIT DOSANJH (@diljitdosanjh)

0 Comments
0

You may also like