ਦਿਲਜੀਤ ਦੋਸਾਂਝ ਦਾ ਬੀਤੇ ਦਿਨ ਜਨਮ ਜਨਮ ਦਿਨ ਸੀ । ਆਪਣੇ ਜਨਮ ਦਿਨ ਦੇ ਚਲਦੇ ਦਿਲਜੀਤ ਨੇ ਇੱਕ ਬਹੁਤ ਹੀ ਖ਼ਾਸ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਕਿਸਾਨਾਂ ਦੇ ਧਰਨੇ ਵਾਲੀ ਥਾਂ ਦਾ ਹੈ, ਜਿੱਥੇ ਕੁਝ ਨੌਜਵਾਨ ਕਿਸਾਨਾਂ ਨੇ ਦਿਲਜੀਤ ਦਾ ਜਨਮ ਦਿਨ ਮਨਾਇਆ। ਇਹਨਾਂ ਨੌਜਵਾਨ ਨੇ ਧਰਨੇ ਤੇ ਮੌਜੂਦ ਕਿਸਾਨਾਂ ਅਤੇ ਕੁਝ ਹੋਰ ਲੋਕਾਂ ਨੂੰ ਕੇਕ ਵੰਡ ਕੇ ਦਿਲਜੀਤ ਦਾ ਜਨਮ ਦਿਨ ਮਨਾਇਆ ।
ਹੋਰ ਪੜ੍ਹੋ :
- ਗੁਰਲੇਜ ਅਖਤਰ ਦਾ ਨਵਾਂ ਗੀਤ ‘ਟ੍ਰੈਂਡਿੰਗ ਜੱਟੀ’ ਸਰੋਤਿਆਂ ਨੂੰ ਆ ਰਿਹਾ ਪਸੰਦ
- ਮਸ਼ਹੂਰ ਡਿਜ਼ਾਈਨਰ ਸਵਪਨਿਲ ਸ਼ਿੰਦੇ ਨੇ ਆਪਣੇ ਆਪ ਨੂੰ ਦੱਸਿਆ ਟਰਾਂਸਵੂਮੈਨ
ਇਸ ਵੀਡੀਓ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ …..ਪੰਜਾਬ ਦੀ ਮਿੱਟੀ ਵਿੱਚੋਂ ਜਨਮ ਲਿਆ ਹੈ …ਇਸ ਗੱਲ ਦਾ ਮਾਣ ਹੈ …ਜਨਮ ਦਿਨ ਦੀ ਖੁਸ਼ੀ ਵੀ ਪੰਜਾਬ ਦੇ ਨਾਲ ਹੈ …ਲਵ ਮਾਈ ਫੈਨ’ ।
ਦਿਲਜੀਤ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰਕੇ ਇਸ ਵੀਡੀਓ ਤੇ ਪ੍ਰਤੀਕਰਮ ਦੇ ਰਹੇ ਹਨ । ਦਿਲਜੀਤ ਗਾਇਕੀ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਆਪਣਾ ਲੋਹਾ ਮਨਵਾ ਚੁੱਕੇ ਹਨ । ਬਾਲੀਵੁੱਡ ਵਿੱਚ ਉਹ ਵੱਡੇ ਅਦਾਕਾਰਾਂ ਨੂੰ ਟੱਕਰ ਦਿੰਦੇ ਹਨ ।
View this post on Instagram