ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਬਲੈਕ ਐਂਡ ਵ੍ਹਾਈਟ’ ਰਿਲੀਜ਼

written by Shaminder | September 03, 2021

ਦਿਲਜੀਤ ਦੋਸਾਂਝ  (Diljit Dosanjh) ਦਾ ਨਵਾਂ ਗੀਤ ‘ਬਲੈਕ ਐਂਡ ਵ੍ਹਾਈਟ’  (Black And White )ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ, ਜਦੋਂ ਕਿ ਮਿਊਜ਼ਿਕ ਇੰਟੈਂਸ ਨੇ ਦਿੱਤਾ ਹੈ ।ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ ‘ਚ ਇੱਕ ਗੱਭਰੂ  ਆਪਣੇ ਪਿਆਰ ਦਾ ਜ਼ਿਕਰ ਕਰਦਾ ਹੈ । ਪਰ ਉਹ ਕਦੇ ਵੀ ਕੁੜੀ ਨੂੰ ਆਪਣੇ ਪਿਆਰ ਨੂੰ ਜ਼ਾਹਿਰ ਨਹੀਂ ਕਰਦਾ ।ਇਸ ਦੇ ਨਾਲ ਹੀ ਉਹ ਕੁੜੀ ਦੇ ਹੁਸਨ ਦੀ ਵੀ ਤਾਰੀਫ ਕਰਦਾ ਹੈ ।

Dijlit,,-min Image From Diljit Dosanjh Song

ਹੋਰ ਪੜ੍ਹੋ : ਨੀਰੂ ਬਾਜਵਾ ਦੇ ਭਰਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਇਹ ਗੀਤ ਦਿਲਜੀਤ ਦੋਸਾਂਝ ਦੀ ਐਲਬਮ ਮੂਨਚਾਈਲਡ ਈਰਾ ਦਾ ਹੈ । ਜਿਸ ਨੂੰ ‘ਬਲੈਕ ਐਂਡ ਵ੍ਹਾਈਟ ਟਾਈਟਲ’ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਦੇ ਕਈ ਗੀਤ ਇਸ ਐਲਬਮ ਚੋਂ ਰਿਲੀਜ਼ ਹੋ ਚੁੱਕੇ ਹਨ ।

 

View this post on Instagram

 

A post shared by DILJIT DOSANJH (@diljitdosanjh)

ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

Diljit d -min Image From Diljit Dosanjh Song

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਲਦ ਹੀ ਉਹ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਉਣਗੇ । ਇਸ ‘ਚ ਉਨ੍ਹਾਂ ਦੇ ਨਾਲ ਸ਼ਹਿਨਾਜ਼ ਗਿੱਲ ਵੀ ਦਿਖਾਈ ਦੇਵੇਗੀ । ਇਸ ਤੋਂ ਇਲਾਵਾ ਨਿਮਰਤ ਖਹਿਰਾ ਦੇ ਨਾਲ ਉਹ ਫ਼ਿਲਮ ‘ਜੋੜੀ’ ‘ਚ ਵੀ ਦਿਖਾਈ ਦੇਣਗੇ ।

 

0 Comments
0

You may also like