ਸਟਾਈਲਿਸ਼ ਸਿੰਘ ਦਿਲਜੀਤ ਦੋਸਾਂਝ ਦੇ ਦੇਸੀ ਅੰਦਾਜ਼ ਦਾ ਵੀਡਿਓ ਹੋਇਆ ਵਾਇਰਲ 

Written by  Shaminder   |  August 24th 2018 01:00 PM  |  Updated: August 24th 2018 01:00 PM

ਸਟਾਈਲਿਸ਼ ਸਿੰਘ ਦਿਲਜੀਤ ਦੋਸਾਂਝ ਦੇ ਦੇਸੀ ਅੰਦਾਜ਼ ਦਾ ਵੀਡਿਓ ਹੋਇਆ ਵਾਇਰਲ 

ਪਾਲੀਵੁੱਡ ਦਾ ਸਟਾਈਲਿਸ਼ ਸਿੰਘ ਦਿਲਜੀਤ ਦੋਸਾਂਝ diljit dosanjh ।ਜਿਸਨੇ ਬਹੁਤ ਹੀ ਘੱਟ ਸਮੇਂ 'ਚ ਪਾਲੀਵੁੱਡ 'ਚ ਖਾਸ ਥਾਂ ਬਣਾ ਲਈ ਹੈ। ਪਾਲੀਵੁੱਡ ਹੀ  ਨਹੀਂ ਉਸ ਨੇ ਬਾਲੀਵੁੱਡ 'ਚ ਕਈ ਵੱਡੇ ਬਜਟ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ ।ਇਸੇ ਮਿਹਨਤ ਦੀ ਬਦੌਲਤ ਹੀ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਗਿਆ ਅਤੇ ਅੱਜ ਬਾਲੀਵੁੱਡ ਅਤੇ ਪਾਲੀਵੁੱਡ 'ਚ ਨਾਮੀ ਕਲਾਕਾਰਾਂ ਦੀ ਸੂਚੀ 'ਚ ਉਸ ਦਾ ਨਾਮ ਸ਼ੁਮਾਰ ਹੈ । ਦਿਲਜੀਤ ਦੋਸਾਂਝ ਦਾ ਇੱਕ ਪੁਰਾਣਾ ਵੀਡਿਓ ਵਾਇਰਲ ਹੋਇਆ ਹੈ । ਜਿਸ 'ਚ 'ਲੈਂਬੜਗਿਨੀ  punjabi song 'ਚ ਲਾਉਂਦਾ ਫਿਰੇ ਗੇੜ੍ਹੀਆਂ ਜਰੀਆਂ ਨੀਂ ਜਾਂਦੀਆਂ ਫਰੈਂਡਾ ਮੈਥੋਂ ਤੇਰੀਆਂ' ਇਸ ਵੀਡਿਓ 'ਚ ਦਿਖਾਈ ਦੇ ਰਿਹਾ ਹੈ ਕਿ ਗੀਤ ਦੇ ਇੱਕ- ਇੱਕ ਦ੍ਰਿਸ਼ ਨੂੰ ਫਿਲਮਾਉਣ ਲਈ ਦਿਲਜੀਤ ਦੋਸਾਂਝ ਕਿੰਨੀ ਮਿਹਨਤ ਕਰਦਾ ਹੈ ਅਤੇ ਕਿਸ ਤਰਾਂ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦਾ ਹੋਇਆ ਗੀਤ ਦੇ ਹਰ ਹਿੱਸੇ 'ਚ ਜਾਨ ਪਾਉਣ ਲਈ ਜੀ ਤੋੜ ਮਿਹਨਤ ਕਰਦਾ ਹੈ ।

https://www.instagram.com/p/Bm2sNH0FNgF/?utm_source=ig_web_copy_link

ਇਸ ਵੀਡਿਓ 'ਚ ਦਿਲਜੀਤ ਦੋਸਾਂਝ ਬਿਲਕੁਲ ਦੇਸੀ ਅਤੇ ਪੈਂਡੂ ਪਹਿਰਾਵੇ 'ਚ ਨਜ਼ਰ ਆ ਰਿਹਾ ਹੈ। ਇਸ ਦ੍ਰਿਸ਼ ਨੂੰ ਫਿਲਮਾਉਣ ਲਈ ਦਿਲਜੀਤ ਦੋਸਾਂਝ ਨੂੰ ਇੱਕ ਪੇਟੂ ਅਤੇ ਪੈਂਡੂ ਪਤੀ ਦੇ ਰੂਪ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ,ਜਿਸ 'ਤੇ ਅਕਸਰ ਉਸਦੀ ਪਤਨੀ ਸ਼ੱਕ ਕਰਦੀ ਹੈ । ਕਿਉਂਕਿ ਉਹ ਅਕਸਰ ਆਪਣੇ ਦੋਸਤਾਂ ਨਾਲ ਰੁੱਝਿਆ ਰਹਿੰਦਾ ਹੈ । ਜਿਸ ਕਾਰਨ ਉਹ ਆਪਣੀ ਪਤਨੀ ਨੂੰ ਸਮਾਂ ਨਹੀਂ ਦੇ ਪਾਉਂਦਾ ।ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਇਸ ਨੂੰ ਕਈ ਲੋਕਾਂ ਨੇ ਪਸੰਦ ਵੀ ਕੀਤਾ ਹੈ।

https://www.youtube.com/watch?v=-DgUibzwOYA


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network