ਗੀਤ "ਗੁੰਡੇ ਇਕ ਵਾਰ ਫਿਰ" ਦੀ ਝਲਕ ਆਈ ਸਾਹਮਣੇ, ਜਲਦ ਰਿਲੀਜ਼ ਹੋਵੇਗਾ ਪੂਰਾ ਗੀਤ

Written by  Rajan Sharma   |  June 20th 2018 01:33 PM  |  Updated: June 20th 2018 01:33 PM

ਗੀਤ "ਗੁੰਡੇ ਇਕ ਵਾਰ ਫਿਰ" ਦੀ ਝਲਕ ਆਈ ਸਾਹਮਣੇ, ਜਲਦ ਰਿਲੀਜ਼ ਹੋਵੇਗਾ ਪੂਰਾ ਗੀਤ

ਹੁਣ ਹੋਰ ਇੰਤਜ਼ਾਰ ਕਰਨ ਦੀ ਜਰੂਰਤ ਨਹੀ ਕਿਉਂਕਿ ਵਾਪਿਸ ਆ ਗਿਆ ਹੈ ਦਿਲਪ੍ਰੀਤ ਢਿੱਲੋਂ dilpreet dhillion | ਜੀ ਹਾਂ ਦਿਲਪ੍ਰੀਤ ਢਿੱਲੋਂ ਦੇ ਇਕ ਗੀਤ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਸ ਬੜੇ ਚਿਰ ਤੋਂ ਕਰ ਰਹੇ ਸਨ ਜੋ ਹੁਣ ਜਲਦ ਹੀ ਰਿਲੀਜ਼ ਹੋ ਜਾਵੇਗਾ ਤੇ ਉਹ ਗੀਤ ਹੈ"ਗੁੰਡੇ ਇਕ ਵਾਰ ਫਿਰ"|punjabi song.

ਇਸ ਬਾਰੇ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਗੀਤ ਦੇ ਜਲਦ ਆਉਂਣ ਵਾਲਾ ਪੋਸਟਰ ਸਾਂਝਾ ਕਰ ਕੇ ਦਿਤੀ ਹੈ | ਗੀਤ "ਗੁੰਡੇ ਇਕ ਵਾਰ ਫਿਰ" ਦਿਲਪ੍ਰੀਤ dilpreet dhillion ਦੇ ਦਿਲ ਦੇ ਬੇਹੱਦ ਨਜ਼ਦੀਕ ਗੀਤ ਹੈ| ਇਸ ਤੋਂ ਪਹਿਲਾਂ ਉਹਨਾਂ ਦਾ ਗੁੰਡੇ ਨੰਬਰ 1 punjabi song ਗੀਤ ਆਇਆ ਸੀ| ਜੋ ਕਿ ਨਰਿੰਦਰ ਬਾਠ ਦੁਆਰਾ ਲਿਖਿਆ ਗਿਆ ਸੀ| ਅਤੇ ਇਸ ਵਿੱਚ ਮੁੱਖ ਕਿਰਦਾਰ ਵੀ ਦਿਲਪ੍ਰੀਤ ਢਿੱਲੋਂ ਨੇ ਨਿਬਾਇਆ ਸੀ| ਅਤੇ "ਗੁੰਡੇ ਇਕ ਵਾਰ ਫਿਰ" ਵਿੱਚ ਉਹਨਾਂ ਦੇ ਨਾਲ ਅਦਾਕਾਰਾ ਬਾਣੀ ਸੰਧੂ ਮੁੱਖ ਕਿਰਦਾਰ ਨਿਭਾ ਰਹੀ ਹੈ|

https://www.instagram.com/p/BkNTtQtFGRz/?hl=en

ਦਸ ਦੇਈਏ ਕਿ ਇਸ ਤੋਂ ਇਲਾਵਾਂ ਉਹਨਾਂ ਦੇ ਸਾਰੇ ਗਾਣੇ ਵੀ ਉਹਨਾਂ ਦੇ ਫੈਨਸ ਦੁਆਰਾ ਬਹੁਤ ਪਸੰਦ ਕੀਤੇ ਗਏ ਹਨ ਜਿਵੇਂ ਕਿ ਉਹਨਾਂ ਦਾ ਗੀਤ ਹੰਟਰ, ਰੈੱਡ ਬੁੱਲ, ਚਿਲ ਮੂਡ ਅਤੇ ਵੀਡੀਓ ਗਾਣੇ ਪ੍ਰਿ ਵੈਡਿੰਗ Pre-Wedding, ਸਾਡੇ ਮੁੰਡੇ ਦਾ ਵਿਆਹ punjabi song ਆਦਿ ਨੇ ਪੂਰੀਆਂ ਧਮਾਲਾਂ ਪਾਇਆ ਸੀ | ਗੀਤ ਚਿਲ ਮੂਡ ਨੂੰ 7 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ |

ਵੈਸੇ ਤਾਂ ਦਿਲਪ੍ਰੀਤ ਢਿੱਲੋਂ dilpreet dhillon ਦਾ ਅਸਲੀ ਨਾਂ ਅਮਰਿੰਦਰ ਸਿੰਘ ਹੈ ਅਤੇ ਉਹ ਰਹਿਣ ਵਾਲੇ ਫਤਿਹਗ੍ਹੜ ਸਾਹਿਬ ਦੇ ਹਨ | ਆਪਣੀ ਪਤਨੀ ਅੰਬਰ ਧਾਲੀਵਾਲ ਨਾਲ 15 ਜਨਵਰੀ 2018 ਨੂੰ ਸ਼ਾਦੀ ਦੇ ਪਵਿੱਤਰ ਬੰਧਨ ‘ਚ ਬਣੇ ਸੀ | ਉਹਨਾਂ ਨੇ ਆਪਣੇ ਵਿਆਹ ਦੀ ਵੀਡੀਓ ਇਕ ਗੀਤ ਰਾਹੀ ਦਿਖਾ ਕੇ ਆਪਣੇ ਫੈਨਸ ਨੂੰ ਇਕ ਬਹੁਤ ਹੀ ਸੁੰਦਰ ਤੋਹਫ਼ਾ ਦਿੱਤਾ ਸੀ ਅਤੇ ਇਹ ਗਾਣਾ ਵੀ ਉਹਨਾਂ ਨੇ ਖ਼ੁਦ ਗਾਇਆ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network