ਦਿਲਪ੍ਰੀਤ ਢਿੱਲੋਂ ਤੇ ਅੰਬਰ ਢਿੱਲੋਂ ਦੇ ਵਿਆਹ ਦੀਆਂ ਹਾਈ ਲਾਈਟਸ ਵੀਡੀਓ ਹੋਈ ਸ਼ੋਸਲ ਮੀਡੀਆ ਉੱਤੇ ਵਾਇਰਲ, ਦੇਖੋ ਵੀਡੀਓ

written by Lajwinder kaur | May 23, 2019

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਪਿਛਲੇ ਸਾਲ ਅੰਬਰ ਢਿੱਲੋਂ ਦੇ ਨਾਲ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝੇ ਗਏ ਸਨ। ਅੰਬਰ ਢਿੱਲੋਂ ਨੇ ਦਿਲਪ੍ਰੀਤ ਢਿੱਲੋਂ ਦੇ ਕਈ ਗੀਤਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ। ਇਸ ਕਿਊਟ ਜੋੜੀ ਦੀਆਂ ਵਿਆਹ ਵਾਲੀਆਂ ਵੀਡੀਓਜ਼ ਸ਼ੋਸਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜੀ ਹਾਂ ਇਕ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ‘ਚ ਦਿਲਪ੍ਰੀਤ ਢਿੱਲੋਂ ਦੇ ਵਿਆਹ ਦੀਆਂ ਹਾਈ ਲਾਈਟਸ ਪੇਸ਼ ਕੀਤੀ ਗਈ ਹੈ। ਵੀਡੀਓ ‘ਚ ਅੰਬਰ ਨੇ ਦਿਲਪ੍ਰੀਤ ਢਿੱਲੋਂ ਬਾਰੇ ਆਪਣੀ ਮਨ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ। ਪ੍ਰਸ਼ੰਸਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:ਵਰੁਣ ਧਵਨ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਜ਼ਖਮੀ ਹੋਏ ਇਸ ਡਾਂਸਰ ਦੇ ਇਲਾਜ ‘ਚ ਮਦਦ ਦੇ ਲਈ ਦਿੱਤੇ 5 ਲੱਖ ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਗੁੰਡੇ ਹੈਂ ਹਮ’ ਰਿਲੀਜ਼ ਹੋਇਆ ਜੋ ਕਿ ਉਨ੍ਹਾਂ ਦੇ ਸਾਲ 2014 ‘ਚ ਆਏ ‘ਗੁੰਡੇ ਨੰਬਰ 1’ ਦਾ ਚੌਥਾ ਸਿਕਵਲ ਹੈ। ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ‘ਜੱਦੀ ਸਰਦਾਰ’ ਫ਼ਿਲਮ ਜਿਸ ‘ਚ ਦਿਲਪ੍ਰੀਤ ਢਿੱਲੋਂ ਤੇ ਸਿੱਪੀ ਗਿੱਲ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫ਼ਿਲਮ 12 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

0 Comments
0

You may also like