ਦਿਲਪ੍ਰੀਤ ਢਿੱਲੋਂ ਨੇ ਆਪਣੀ ਨਵੀਂ ਫ਼ਿਲਮ ਦਾ ਕੀਤਾ ਐਲਾਨ

written by Shaminder | September 17, 2021

ਦਿਲਪ੍ਰੀਤ ਢਿੱਲੋਂ  (Dilpreet Dhillon) ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਇਸ ਫ਼ਿਲਮ ‘ਚ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਜਦੋਂ ਕਿ ਉਨ੍ਹਾਂ ਦੇ ਆਪੋਜ਼ਿਟ ਭੂਮਿਕਾ ਸ਼ਰਮਾ ਨਜ਼ਰ ਆਏਗੀ । ‘ਸੱਸ ਮੇਰੀ ਨੇ ਮੁੰਡਾ ਜੰਮਿਆ’ ( Sass Meri Ne Munda Jameya) ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਦੇ ਟਾਈਟਲ ਤੋਂ ਹੀ ਸਪੱਸ਼ਟ ਹੋ ਰਿਹਾ ਹੈ ਕਿ ਇਹ ਫ਼ਿਲਮ ਕਾਮੇਡੀ ਡਰਾਮਾ ਫ਼ਿਲਮ ਹੋਵੇਗੀ ।

Dilpreet Dhillon Image From Instagram

ਹੋਰ ਪੜ੍ਹੋ : ਸੋਨੂੰ ਸੂਦ ਦੇ ਘਰ ਤੇ ਦਫਤਰ ਵਿੱਚ ਆਮਦਨ ਕਰ ਵਿਭਾਗ ਵੱਲੋਂ ਲਗਾਤਾਰ ਤੀਜੇ ਦਿਨ ਛਾਪੇਮਾਰੀ

ਡੀਕੇ ਬੈਂਸ ਦੀ ਡਾਇਰੈਕਸ਼ਨ ਹੇਠ ਇਹ ਫ਼ਿਲਮ ਬਣੇਗੀ ਅਤੇ ਫ਼ਿਲਮ ਦੀ ਕਹਾਣੀ ਕਰਣ ਸੰਧੂ ਅਤੇ ਧੀਰਜ ਕੁਮਾਰ ਨੇ ਲਿਖੀ ਹੈ । ਫ਼ਿਲਮ ‘ਚ ਦਿਲਪ੍ਰੀਤ ਢਿੱਲੋਂ ਦੇ ਨਾਲ-ਨਾਲ ਹੋਰ ਕਈ ਵੱਡੇ ਕਲਾਕਾਰ ਵੀ ਨਜ਼ਰ ਆਉਣਗੇ । ਜਿਸ ‘ਚ ਰੁਪਿੰਦਰ ਰੂਪੀ, ਅਨੀਤਾ ਦੇਵਗਨ, ਭੁਪਿੰਦਰ ਬਰਨਾਲਾ ਸਣੇ ਕਈ ਸਿਤਾਰੇ ਰੌਣਕਾਂ ਲਗਾਉਣਗੇ ।

bringing a new track

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ‘ਜੱਦੀ ਸਰਦਾਰ’ ਫ਼ਿਲਮ ‘ਚ ਗੁੱਗੂ ਗਿੱਲ ਦੇ ਨਾਲ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਸੀ ।

 

View this post on Instagram

 

A post shared by Dilpreet Dhillon (@dilpreetdhillon1)

ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਨੇ । ਉਨ੍ਹਾਂ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੀ ਇਸ ਫ਼ਿਲਮ ਨੂੰ ਜੱਦੀ ਸਰਦਾਰ ਫ਼ਿਲਮ ਵਰਗਾ ਹੁੰਗਾਰਾ ਮਿਲਦਾ ਹੈ ਜਾਂ ਨਹੀਂ ।

 

0 Comments
0

You may also like