ਦਿਲਪ੍ਰੀਤ ਢਿੱਲੋਂ ਵੈਰੀਆਂ ਦੇ ‘ਵਹਿਮ’ ਕੱਢਦੇ ਆ ਰਹੇ ਨੇ ਨਜ਼ਰ, ਵੇਖੋ ਵੀਡੀਓ

Written by  Lajwinder kaur   |  April 23rd 2019 11:48 AM  |  Updated: April 23rd 2019 11:48 AM

ਦਿਲਪ੍ਰੀਤ ਢਿੱਲੋਂ ਵੈਰੀਆਂ ਦੇ ‘ਵਹਿਮ’ ਕੱਢਦੇ ਆ ਰਹੇ ਨੇ ਨਜ਼ਰ, ਵੇਖੋ ਵੀਡੀਓ

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ‘ਵਹਿਮ’ ਗੀਤ ਨੂੰ ਦਿਲਪ੍ਰੀਤ ਢਿੱਲੋਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਫੀਚਰਿੰਗ ‘ਚ ਅੰਬਰ ਢਿੱਲੋਂ ਨਜ਼ਰ ਆ ਰਹੇ ਨੇ।

ਹੋਰ ਵੇਖੋ:ਯਾਰੀ ਵਿੱਚ ਹੋਏ ਧੋਖੇ ਨੂੰ ਬਿਆਨ ਕਰਦਾ ਹੈ ਦੀਪ ਜੰਡੂ ਦਾ ਨਵਾਂ ਗੀਤ ਸਨੇਕ, ਕਰਨ ਔਜਲਾ ਨੇ ਲਗਾਇਆ ਰੈਪ ਦਾ ਤੜਕਾ, ਦੇਖੋ ਵੀਡੀਓ

ਗੀਤ ਦੇ ਬੋਲ ਨਰਿੰਦਰ ਬਾਠ ਦੀ ਕਲਮ ਚੋਂ ਨਿਕਲੇ ਹਨ। ‘ਵਾਹਿਮ’ ਗੀਤ ਦਾ ਮਿਊਜ਼ਿਕ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਜੋੜੀ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ। ਗੀਤ ‘ਚ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਗੋਲਡੀ ਦੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ। ਗੀਤ ਨੂੰ ਵੈਰਿਆਂ ਉੱਤੇ ਗਾਇਆ ਗਿਆ ਹੈ। ਦਿਲਪ੍ਰੀਤ ਢਿੱਲੋਂ ਦੇ ਇਸ ਗੀਤ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ‘ਜੱਦੀ ਸਰਦਾਰ’ ਫ਼ਿਲਮ ਜਿਸ ‘ਚ ਦਿਲਪ੍ਰੀਤ ਢਿੱਲੋਂ ਤੇ ਸਿੱਪੀ ਗਿੱਲ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫ਼ਿਲਮ 12 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਜਿਵੇਂ ਗੁੰਡੇ ਇੱਕ ਵਾਰ ਫਿਰ, ਸਰਪੰਚੀ, ਯਾਰ ਗਰਾਰੀ ਬਾਜ਼, ਗੁਲਾਬ ਆਦਿ ਨਾਲ ਵਾਹ ਵਾਹੀ ਖੱਟ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network